
ਫਾਜਿਲਕਾ, ੬ ਅਕਤੂਬਰ (ਵਿਨੀਤ ਅਰੋੜਾ) – ਮੱਛਰਾਂ ਦੀ ਭਰਮਾਰ ਹੋਣ ਹੋਣ ਦੇ ਚਲਦੇ ਮਲੇਰੀਆ ਅਤੇ ਡੇਂਗੂ ਦੇ ਕਹਿਰ ਤੋਂ ਬਚਾਅ ਲਈ ਸਿਹਤ ਵਿਭਾਗ ਦੁਆਰਾ ਨਗਰ ਦੇ ਵੱਖ-ਵੱਖ ਪਿੰਡਾਂ ਵਿੱਚ ਸਪਰੇ ਕਰਵਾਣੀ ਸ਼ੁਰੂ ਕਰ ਦਿੱਤੀ ਹੈ ।ਸਿਵਲ ਸਰਜਨ ਫਾਜਿਲਕਾ ਬਲਜੀਤ ਸਿੰਘ ਅਤੇ ਸੀਐਚਸੀ ਖੁਈਖੇੜਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹੰਸ ਰਾਜ ਮਲੇਠੀਆ ਦੇ ਦਿਸ਼ਾਨਿਰਦੇਸ਼ਾਂ ਉੱਤੇ ਪਿੰਡਾਂ ਦੀਆਂ ਗਲੀਆਂ, ਨਾਲੀਆਂ ਅਤੇ ਛਪੜਾਂ ਦੀ ਸਫਾਈ ਕਰਵਾਈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਐਜੁਕੇਟਰ ਸੁਸ਼ੀਲ ਕੁਮਾਰ ਬੇਂਗਾਂਵਾਲੀ ਨੇ ਦੱਸਿਆ ਕਿ ਸ਼ਹਿਰ ਵਿੱਚ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਵੱਖ-ਵੱਖ ਪਿੰਡਾਂ ਕਬੂਲਸ਼ਾਹ ਖੁੱਬਨ, ਕਟੇਹੜਾ, ਖੁਈਖੇੜਾ ਅਤੇ ਘੱਲੂ ਵਿੱਚ ਸਿਹਤ ਕਰਮਚਾਰੀ ਐਸਆਈ ਲਖਵਿੰਦਰ ਸਿੰਘ, ਹੈਲਥ ਵਰਕਰ ਮੁਕੇਸ਼ ਕੁਮਾਰ, ਵਿਕਰਮ ਕੁਮਾਰ, ਰਾਜਿੰਦਰ ਕੁਮਾਰ ਦੁਆਰਾ ਸਪ੍ਰੇ ਕਰਵਾਈ ਜਾ ਰਹੀ ਹੈ।ਉਨ੍ਹਾਂ ਨੇ ਲੋਕਾਂ ਤੋਂ ਸਪ੍ਰੇ ਦੇ ਸਮੇਂ ਖਾਣ ਪੀਣ ਦਾ ਸਾਮਾਨ ਢਕ ਕੇ ਰੱਖਣ ਅਤੇ ਖਿੜਕੀ ਦਰਵਾਜੇ ਖੁੱਲੇ ਰੱਖਣ ਦੀ ਅਪੀਲ ਕੀਤੀ ਹੈ ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media