Wednesday, July 1, 2026

ਅਫਵਾਹਾਂ ਦੇ ਚੱਲਦਿਆਂ ਖਰੀਦਦਾਰੀ ਲਈ ਦੁਕਾਨਾਂ ‘ਤੇ ਲੱਗੀਆਂ ਭੀੜਾਂ

ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ ਬਿਊਰੋ) – ਸਥਾਨਕ ਥੋਕ ਸਬਜ਼ੀ ਮੰਡੀ ਬੰਦ ਹੋਣ ਦੀਆਂ ਅਫਵਾਹਾਂ ਦੇ ਚੱਲਦਿਆਂ PPNJ1903202003ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਵਿਖੇ ਆਲੂ ਪਿਆਜ਼ ਅਤੇ ਸਬਜੀਆਂ ਦੀਆਂ ਦੁਕਾਨਾਂ ‘ਤੇ ਸ਼ਾਮ ਸਮੇਂ ਲੋਕਾਂ ਦੀਆਂ ਭੀੜਾਂ ਲੱਗ ਗਈਆਂ ਅਤੇ ਘਬਾਰਾਏ ਹੋਏ ਲੋਕਾਂ ਨੇ ਲੋੜ ਤੋਂ ਵੱਧ ਆਲੂ ਪਿਆਜ਼ ਤੇ ਹੋਰ ਵਸਤਾਂ ਦੀ ਖਰੀਦ ਕੀਤੀ।ਕਰੋਨਾ ਵਾਇਰਸ ਦੀ ਘਬਰਾਹਟ ਦੌਰਾਨ 22 ਮਾਰਚ ਨੂੰ ਕਰਫਿਊ ਲੱਗਣ ਦੀਆਂ ਅਫਵਾਹਾਂ ਦਾ ਬਜ਼ਾਰ ਗਰਮ ਹੋਣ ਉਪਰੰਤ ਲੋਕ ਕਰਿਆਨੇ ਦੀਆਂ ਦੁਕਾਨਾਂ ‘ਤੇ ਰਾਸ਼ਨ ਦੀ ਖਰੀਦਦਾਰ ਕਰਨ ਲੱਗੇ।ਇਸ ਮੌਕੇ ਦੁਕਾਨਾਂ ‘ਤੇ ਵਧੀ ਹੋਈ ਭੀੜ ਦੇ ਚੱਲਦਿਆਂ ਕਈ ਦੁਕਾਨਦਾਰਾਂ ਨੂੰ ਮਜ਼ਬੂਰਨ ਦੁਕਾਨਾਂ ਦੇ ਸ਼ਟਰ ਬਹੇਠਾਂ ਸੁੱਟਣੇ ਪਏ।ਪੈਟਰੋਲ ਪੰਪਾਂ ‘ਤੇ ਵੀ ਵਾਹਣਾਂ ਦੀਆਂ ਭੀੜਾਂ ਨਜ਼ਰ ਆਈਆਂ। ਕਈ ਦੁਕਾਨਦਾਰਾਂ ਵਲੋਂ ਜਰੂਰੀ ਵਸਤਾਂ ਦੀਆਂ ਕੀਮਤਾਂ ਵੀ ਵਧਾ ਦਿਤੀਆਂ ਗਈਆਂ ।
          ਵਰਨਣਯੋਗ ਹੈ ਕਿ  ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਘਬਰਾ ਕੇ ਖਰੀਦਦਾਰੀ ਨਾ ਕਰਨ ਦੀ ਅਪੀਲ ਕਰਦਿਆਂ ਹਰ ਵਸਤੂ ਦੀ ਸਪਲਾਈ ਆਮ ਵਾਂਗ ਜਾਰੀ ਰਹਿਣ ਦਾ ਯਕੀਨ ਦਿਵਾਇਆ ਗਿਆ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …