Monday, March 16, 2026

ਆਈ.ਐਸ.ਓ ਆਗੂ ਗੁਰਮਨਜੀਤ ਵੱਲੋਂ ਇੰਸਪੈਕਟਰ ਅਮਰੀਕ ਸਿੰਘ ਨੂੰ ਵਧਾਈ

ਗੁਰਮਨਜੀਤ ਸਿੰਘ ਤੇ ਸਾਥੀਆਂ ਨੇ ਕੀਤਾ ਸਨਮਾਨਿਤ

PPN06101421

ਅੰਮ੍ਰਿਤਸਰ, 06 ਅਕਤੂਬਰ (ਸੁਖਬੀਰ ਸਿੰਘ) ਪੁਲਿਸ ਵਿਭਾਗ ਪੰਜਾਬ ਵੱਲੋਂ ਸz: ਅਮਰੀਕ ਸਿੰਘ ਨੂੰ ਚੰਗੀਆਂ ਸੇਵਾਵਾਂ ਅਤੇ ਯੋਗਤਾ ਦੇ ਫਲਸਰੂਪ ਪਦ-ਉਨਤ ਕਰਦਿਆਂ ਸਬ-ਇੰਸਪੈਕਟਰ ਤੋਂ ਇਸੰਪੈਕਟਰ ਬਨਾਉਣ ਤੇ ਆਈ.ਐਸ.ਓ. ਵੱਲੋਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਜਥੇਬੰਦੀ ਦੇ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਤੇ ਪ੍ਰੈਸ ਸਕੱਤਰ ਗੁਰਮਨਜੀਤ ਸਿੰਘ (ਅੰਮ੍ਰਿਤਸਰ) ਨੇ ਸਾਥੀਆਂ ਸਮੇਤ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਇੰਸਪੈਕਟਰ ਇਸਲਾਮਾਬਾਦ ਸz: ਅਮਰੀਕ ਸਿੰਘ ਬਹੁਤ ਹੀ ਨੇਕ ਸੁਭਾਅ ਦੇ ਮਾਲਿਕ ਹਨ, ਉਨ੍ਹਾਂ ਵੱਲੋਂ ਆਪਣੇ ਪਿਛਲੇ ਅਹੁਦਿਆਂ ਤੇ ਤਾਇਨਾਤ ਸਮੇਂ ਸ਼ਹਿਰ ਵਾਸੀਆਂ ਨੂੰ ਬਹੁਤ ਚੰਗੀਆਂ ਸੇਵਾਵਾਂ ਦਿੱਤੀਆਂ ਹਨ, ਜਿਸ ਸਦਕਾ ਗੁਰੂ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਇਹ ਮਾਣ ਬਖਸ਼ਿਆ ਹੈ ਅਤੇ ਉਹ ਆਸ ਕਰਦੇ ਹਨ ਕਿ ਉਨ੍ਹਾਂ ਵੱਲੋਂ ਅਜਿਹੀਆਂ ਸੇਵਾਵਾਂ ਅੱਗੇ ਵੀ ਜਾਰੀ ਰਹਿਣਗੀਆਂ।ਇੰਸਪੈਕਟਰ ਇਸਲਾਮਾਬਾਦ ਸz: ਅਮਰੀਕ ਸਿੰਘ ਵੱਲੋਂ ਗੁਰਮਨਜੀਤ ਸਿੰਘ (ਅੰਮ੍ਰਿਤਸਰ) ਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਈ.ਐਸ.ਓ. ਜਥੇਬੰਦੀ ਦੇ ਸਮੂੰਹ ਆਗੂਆਂ ਵੱਲੋਂ ਦਿੱਤੇ ਮਾਣ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ।ਇਸ ਮੌਕੇ ਗੁਰਮਨਜੀਤ ਸਿੰਘ (ਅੰਮ੍ਰਿਤਸਰ) ਤੋਂ ਇਲਾਵਾ ਕੁਲਜੀਤ ਸਿੰਘ, ਬਲਵਿੰਦਰ ਸਿੰਘ, ਬਿਕਰਮਪਾਲ ਸਿੰਘ ਵੀ ਉਨ੍ਹਾਂ ਦੇ ਨਾਲ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply