
ਰਈਆ, 6 ਅਕਤੂਬਰ (ਬਲਵਿੰਦਰ ਸਿੰਘ ਸੰਧੂ)- ਨਸ਼ਿਆਂ ਵਿਰੋਧੀ ਲੋਕ ਜਾਗਰਿਤੀ ਸੰਸਥਾ ਵਲੋਂੇ ਬੱਚਿਆਂ ਦੇ ਨਸ਼ੇ ਵਿਰੋਧੀ ਭਾਸ਼ਣ ਮੁਕਾਬਲੇ ਕਰਵਾਏ ਗਏ।ਸੰਸਥਾ ਦੇ ਪ੍ਰਧਾਨ ਨਵਤੇਜ ਸਿੰਘ ਨਾਹਰ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਸਿਆਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਦੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ।ਉਹਨਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਹੁਣ ਤੋਂ ਹੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਛੋਟੀ ਉਮਰ ਤੋਂ ਹੀ ਨਸ਼ਿਆਂ ਤੋਂ ਇਹਨਾਂ ਨੂੰ ਬਚਾਇਆ ਜਾ ਸਕੇ।ਕੌਂਸਲਿੰਗ ਕਰਦਿਆਂ ਨਾਹਰ ਨੇ ਦੱਸਿਆ ਕਿ ਉਹਨਾਂ ਕੋਲ ਅਜਿਹੇ ਅਨੇਕਾਂ ਹੀ ਛੋਟੇ ਬੱਚੇ ਆਉਂਦੇ ਹਨ ਜੋ ਨਸ਼ਿਆਂ ਵਿੱਚ ਫਸ ਚੁੱਕੇ ਹਨ।ਬੱਚਿਆਂ ਵੱਲੋਂ ਨਸ਼ਿਆਂ ਤੇ ਵੱਖ ਵੱਖ ਭਾਸ਼ਣ ਪੇਸ਼ ਕੀਤੇ ਗਏ। ਭਾਸ਼ਣ ਮੁਕਾਬਲੇ ੱਿਵਚ ਪਹਿਲਾ ਸਥਾਨ ਵਿਸ਼ਾਲਦੀਪ ਸਿੰਘ, ਦੂਸਰਾ ਸਥਾਨ ਜਰਮਨਜੀਤ ਸਿੰਘ, ਤੀਸਰਾ ਸਥਾਨ ਅਰਸ਼ਦੀਪ ਸਿੰਘ ਨੇ ਹਾਸਿਲ ਕੀਤਾ ਗਿਆ।ਇਹਨਾਂ ਬੱਚਿਆਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਵਤੇਜ ਸਿੰਘ ਨਾਹਰ, ਜਗਰੂਪ ਸਿੰਘ, ਬਲਵੰਤ ਸਿੰਘ ਸਰਪੰਚ ਉੱਦੋਨੰਗਲ, ਗੁਰਚਰਨ ਸਿੰਘ ਸਰਪੰਚ ਕਾਲੇਕੇ, ਲਵਰਾਜ ਸਿੰਘ, ਬਲਰਾਜ ਸਿੰਘ, ਪ੍ਰਗਟ, ਬਲਰਾਜ ਸਿੰਘ, ਪਰਮਜੀਤ ਸਿੰਘ ਆਦਿ ਹਾਜਰ ਸਨ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media