Thursday, September 19, 2024

ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਸ੍ਰੀਨਗਰ ਵਿਖੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਸਰਵੇਖਣ

ਨੁਕਸਾਨ ਦੀ ਰਿਪੋਰਟ ਜਲਦ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪਾਂਗੇ- ਦਿਲਜੀਤ ਸਿੰਘ ਬੇਦੀ

PPN06101427

ਸ੍ਰੀਨਗਰ 6 ਅਕਤੂਬਰ (ਪੰਜਾਬ ਪੋਸਟ ਬਿਊਰੋ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਟੀਮ ਨੇ ਸ੍ਰੀਨਗਰ ਵਿਖੇ ਹੜ੍ਹ ਕਾਰਨ ਵਾਪਰੇ ਭਿਆਨਕ ਦੁਖਾਂਤ ਕਾਰਨ ਤਬਾਹ ਹੋਏ ਸਿੱਖਾਂ ਦੇ ਮਕਾਨਾਂ ਤੇ ਉਥੇ ਹੋਏ ਜਾਨੀ-ਮਾਲੀ ਨੁਕਸਾਨ ਦਾ ਜਾਇਜਾ ਲੈਣ ਲਈ ਵੱਖ-ਵੱਖ ਕਲੋਨੀਆਂ ਦਾ ਘਰ-ਘਰ ਜਾ ਕੇ ਮੁਆਇਨਾ ਕੀਤਾ ਅਤੇ ਸਿੱਖਾਂ ਨਾਲ ਇਸ ਦੁਖਦ ਘੜੀ ਵਿੱਚ ਉਨ੍ਹਾ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਸ੍ਰੀਨਗਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਵੇਖਨ ਟੀਮ ਵਿੱਚ ਮੇਰੇ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਦੇ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਸ. ਸੁਖਜਿੰਦਰ ਸਿੰਘ ਤੇ ਸ. ਗੁਰਜਿੰਦਰ ਸਿੰਘ ਜੇ ਈ, ਸ. ਜਗਜੀਤ ਸਿੰਘ ਮੀਤ ਸਕੱਤਰ, ਸ.ਪਰਮਿੰਦਰ ਸਿੰਘ ਡੰਡੀ ਇੰਚਾਰਜ, ਸ. ਲਖਵਿੰਦਰ ਸਿੰਘ ਬਦੋਵਾਲ , ਸ. ਬਲਜਿੰਦਰ ਸਿੰਘ ਬਦੋਵਾਲ ਸ਼ਾਮਲ ਹਨ।ਇਸ ਟੀਮ ਵੱਲੋਂ ਘਰ-ਘਰ ਜਾ ਕੇ ਨੁਕਸਾਨ ਦਾ ਜਾਇਜਾ ਲਿਆ ਜਾ ਰਿਹਾ ਹੈ ਅਤੇ ਨੁਕਾਨੇ ਲੋਕ ਆਪਣੇ ਘਰਾਂ ਦੀ ਸਾਫ ਸਫਾਈ ਕਰ ਰਹੇ ਕਸ਼ਮੀਰੀ ਵੀਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਟੀਮ ਨੇ ਦੱਸਿਆਂ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੋਰ ਤੇ ਭੇਜੀ ਗਈ ਇਹ ਟੀਮ ਇਕ ਹਫਤੇ ਦੇ ਸਰਵੇਖਣ ਮੁਕੰਮਲ ਕਰਕੇ ਰਿਪੋਰਟ ਸੋਂਪ ਦੇਵੇਗੀ।

PPN06101426
ਸ. ਬੇਦੀ ਨੇ ਕਿਹਾ ਕਿ ਟੀਮ ਵੱਲੋਂ ਅੱਜ ਪਹਿਲੇ ਦਿਨ ਜਵਾਹਰ ਨਗਰ, ਤੁਲਸੀ ਬਾਗ ਗੋਗਲੀ ਬਾਗ, ਰਾਜ ਬਾਗ, ਵਜੀਰ ਬਾਗ ਵਿਖੇ ਤਿੰਨ ਸੋ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਦੁਖ ਤਕਲੀਫਾਂ ਵੀ ਸੁਣੀਆਂ।ਇੰਦਰਾ ਨਗਰ ਵਿੱਚ ਦੋ ਸੋ ਪਰਿਵਾਰ ਹੈ ਘਰ ਵਿਚ ਅਜੇ ਗੰਦਾ ਪਾਣੀ ਹੋਣ ਕਾਰਨ ਬਦਬੋ ਮਾਲ ਰਿਹਾ ਹੈ ਕੋਈ ਵਿਅਕਤੀ ਇਨਾਂ ਘਰਾ ਤੀਕ ਪੈਦਲ ਪਹੁੰਚ ਨਹੀ ਕਰ ਸਕਦਾ।
ਸ. ਬੇਦੀ ਦੀ ਸੂਚਨਾ ਅਨੁਸਾਰ ਜਵਾਹਰ ਨਗਰ, ਮਹਿਜੂਰ ਨਗਰ ਅਲੂਚਾ ਬਾਗ, ਹਫਤ ਚਨਾਰ, ਬਟਮਾਲੂ, ਸੂਥਰਾਸ਼ਾਹੀ, ਸ਼ਹੀਦ ਗੰਜ, ਕਰਨ ਨਗਰ, ਬਾਲ ਗਾਰਡਨ, ਬਿਮਨਾ ਆਦਿ ਅਬਾਦੀਆਂ ਵਿੱਚੋਂ ਪਾਣੀ ਨਿਕਲ ਗਿਆ ਹੈ।ਲੋਕ ਹੋਲੀ ਹੋਲੀ ਘਰਾ ਨੂੰ ਪਰਤ ਰਹੇ ਹਨ ਘਰਾਂ ਵਿਚ ਨੁਕਸਾਨੇ ਸਮਾਨ ਦੀ ਸਾਭ ਸੰਭਾਲ ਵਿਚ ਇਹ ਪਰਿਵਾਰ ਜੁਟੇ ਹੋਏ ਹਨ ਲੋਕਾ ਦਾ ਸਮਾਨ ਵੱਡੀ ਮਾਤਰਾਂ ਖਰਾਬ ਹੋਣ ਕਾਰਨ ਉਹ ਘਰਾਂ ਵਿਚੋਂ ਕਢ ਕੇ ਸੜਕਾਂ ਤੇ ਸੁਟ ਰਹੇ ਹਨ ਜਿਸ ਕਾਰਨ ਸੜਕਾਂ, ਗਲੀਆਂ,ਬਜਾਰਾਂ ਵਿਚ ਗੰਦਗੀ ਤੇ ਬਦਬੋ ਵਾਲਾ ਵਾਤਾਵਰਨ ਹੈ।ਹੜ੍ਹਾਂ ਦੀ ਲਪੇਟ ਵਿੱਚ ਆਏ ਜਿਥੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਵਪਾਰਕ ਕੇਂਦਰ ਵੀ ਤਬਾਹ ਹੋ ਗਏ ਹਨ।ਭਾਵੇ ਲੰਮਾਂ ਸਮਾਂ ਸ੍ਰੀਨਗਰ ਦੇ ਬਜਾਰ ਬੰਦ ਹੋਣ ਕਾਰਨ ਰੋਣਕਾਂ ਪਰਤ ਆਈਆਂ ਹਨ।ਇਥੇ ਈਦ ਦਾ ਤਿਉਹਾਰ ਹੋਣ ਕਾਰਨ ਮੁਸਲਿਮ ਭਾਈ ਚਾਰੇ ਵੱਲੋਂ ਖਰੀਦ ਫਰੋਖਤ ਕੀਤੀ ਜਾ ਰਹੀ ਹੈ।
ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪ੍ਰਭਾਵਤ ਲੋਕਾਂ ਨੂੰ ਰਾਹਤ ਦੇਣ ਲਈ ਜੰਮੂ-ਕਸ਼ਮੀਰ ਸਰਕਾਰ ਦੀਆਂ ਟੀਮਾਂ ਵੀ ਦਰ-ਦਰ ਪਹੁੰਚ ਕਰ ਰਹੀਆਂ ਹਨ।ਹੜ੍ਹ ਵਿਚ ਮੌਤ ਹੋਣ ਵਾਲੇ ਵਿਅਕਤੀ ਦੇ ਵਾਰਸਾ ਨੂੰ ਤਿੰਨ ਲੱਖ, ਅੰਗਹੀਣ ਹੋਣ ਤੇ 4300, ਅੱਖਾਂ ਦੀ ਜੋਤ ਜਾਣ ਵਾਲੇ ਵਿਅਕਤੀ ਨੂੰ 7300, ਘਰੇਲੂ ਬਰਤਨਾਂ ਦੇ ਨੁਕਸਾਨ ਦਾ 14000, ਬਿਸਤਰੇ ਬਰਬਾਦ ਹੋਣ ਤੇ 17000, ਭੇਡ-ਕਰੀ ਦਾ 1500, ਮੁਰਗੀ ਦਾ 37 ਰੁਪਏ ਤੇ ਗਾਂ ਮਰ ਜਾਣ ਤੇ 3400 ਰੁਪਏ ਪੈਕਜ ਦੇਣ ਬਾਰੇ ਚਰਚਾ ਹੈ।ਜਿਸ ਤੇ ਸਰਵੇਖਣ ਟੀਮਾਂ ਜੋਰ ਸ਼ੋਰ ਨਾਲ ਕੰਮ ਕਰ ਰਹੀਆਂ ਹਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 40 ਦਿਨਾਂ ਬਾਅਦ ਭਾਰਤ ਪੁੱਜਾ ਅਜਨਾਲਾ ਦੇ ਨੌਜਵਾਨ ਦਾ ਮ੍ਰਿਤਕ ਸਰੀਰ

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਰੱਬ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply