Wednesday, August 5, 2026

ਰੈਡ ਕਰਾਸ ਸੁਸਾਇਟੀ ਕੋਵਿਡ-19 ਰਲੀਫ ਫੰਡ ਲਈ ਖੁੱਲੇਗਾ ਬੈਂਕ ਖਾਤਾ – ਔਜਲਾ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੂਰੀ ਦੁਨੀਆਂ ‘ਚ ਤਬਾਹੀ ਮਚਾ ਰਹੇ Aujlaਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਜ਼ਿਲ੍ਹਾ ਪੱਧਰ ‘ਤੇ ਸਹਾਇਤਾ ਲਈ ਰੈਡ ਕਰਾਸ ਸੁਸਾਇਟੀ ਕੋਵਿਡ-19 ਰਿਲੀਫ ਫੰਡ ਨਾਮ ‘ਤੇ ਬੈਂਕ ਖਾਤਾ ਖੁਲਵਾਉਣ ਦਾ ਫੈਸਲਾ ਕੀਤਾ ਹੈ।ਔਜਲਾ ਨੇ ਕਿਹਾ ਕਿ ਕਈ ਲੋਕਾਂ ਨੇ ਉਨਾਂ ਨੂੰ ਤੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੂੰ ਫੋਨ ਕਰਕੇ ਕੋਰੋਨਾ ਵਾਇਰਸ ਤੋਂ ਪੀੜਿਤ ਲੋਕਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ।ਇਸ ਲਈ ਇਹ ਰਲੀਫ ਫੰਡ ਖਾਤਾ ਖੋਲਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਖਾਤਾ ਨੰਬਰ ਤੇ ਬੈਂਕ ਦਾ ਆਈ.ਐਫ.ਸੀ ਕੋਡ ਜਲਦ ਜਾਰੀ ਕਰ ਦਿੱਤਾ ਜਾਵੇਗਾ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …