ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਔਜਲਾ ਨੇ ਆਪਣੇ ਐਮ.ਪੀ. ਲੈੱਡ ਫੰਡ ਵਿਚੋਂ 1 ਕਰੋੜ ਰੁਪਏ ਮੈਡੀਕਲ ਸੇਵਾਵਾਂ ਲਈ ਮੈਡੀਕਲ ਕਾਲਜ ਨੂੰ ਦੇਣ ਦਾ ਐਲਾਣ ਕੀਤਾ। ਉਨਾਂ ਕਿਹਾ ਕਿ ਇਸ ਗ੍ਰਾਂਟ ਦੀ ਵਰਤੋਂ ਸਿਵਲ ਸਰਜਨ ਦੀ ਸਲਾਹ ਨਾਲ ਆਮ ਜਨਤਾ ਦੀ ਭਲਾਈ ਲਈ ਕੀਤੀ ਜਾਵੇਗੀ।ਇਸ ਤੋਂ ਇਲਾਵਾ ਵੀ ਜੇਕਰ ਕਿਸੇ ਮੈਡੀਕਲ ਸਹੁਲਤ ਲਈ ਗ੍ਰਾਂਟ ਦੀ ਲੋੜ ਪੈਂਦੀ ਹੈ ਤਾਂ ਉਹ ਪਿਛੇ ਨਹੀਂ ਹਟਣਗੇ।ਔਜਲਾ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਮਾਤ ਦੇਣ ਦਾ ਸਿਰਫ ਇਕੋ ਇਕ ਤਰੀਕਾ ਹੈ ਕਿ ਇਸ ਨੂੰ ਵਧਣ ਤੋਂ ਰੋਕਿਆ ਜਾ ਸਕੇ ਅਤੇ ਇਸ ਲਈ ਸਾਰੇ ਹਲਕਾ ਵਾਸੀ ਆਪਣੇ ਘਰਾਂ ‘ਚ ਰਹਿ ਕੇ ਕੋਰੋਨਾ ਦੀ ਲੜੀ ਨੂੰ ਤੋੜਨ ਵਿੱਚ ਸਹਿਯੋਗ ਕਰਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …