ਲੌਂਗੋਵਾਲ, 27 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੇਸ਼ ਭਗਤ ਮਾਤਾ ਧਰਮ ਕੌਰ ਹਸਪਤਾਲ ਸੀ.ਐਚ.ਸੀ, ਸੈਂਟਰ ‘ਚ ਕੰਮ ਕਰ ਰਹੀ ਉਮੰਗ
ਕਾਊਂਸਲਰ ਕਲੀਨਿਕ ਮੈਡਮ ਨਵਦੀਪ ਕੌਰ ਕਰਫਿਊ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੀ ਹੈ।ਕਰਫਿਊ ਦੌਰਾਨ ਉਹ ਹਾਈ ਰਿਸਕ ਅਧੀਨ ਗਰਭਵਤੀ ਜੋ ਔਰਤਾਂ ਹਸਪਤਾਲ ਜਾ ਕੇ ਆਪਣਾ ਚੈਕਅਪ ਕਰਵਉਂਦੀਆ ਸਨ।ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਕਾਰਨ ਉਹ ਘਰਾਂ ਤੋਂ ਹਸਪਤਾਲ ਤੱਕ ਨਹੀਂ ਪਹੁੰਚ ਸਕਦੀਆਂ।ਇਸ ਲਈ ਮੈਡਮ ਨਵਦੀਪ ਕੌਰ ਉਨਾਂ ਨੂੰ ਘਰ ਘਰ ਜਾ ਕੇ ਕੈਲਸ਼ੀਅਮ, ਆਇਰਨ ਆਦਿ ਦਵਾਈਆਂ ਮੁਹੱਈਆ ਕਰਵਾ ਰਹੀ ਹੈ।ਉਨਾ ਨਾਲ ਰਕੇਸ਼ ਕੁਮਾਰ ਅਤੇ ਹੋਰ ਵਰਕਰ ਵੀ ਹਾਜ਼ਰ ਸਨ।
Check Also
ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …
Punjab Post Daily Online Newspaper & Print Media