Sunday, June 28, 2026

ਐਸ.ਡੀ.ਐਮ ਵਿਕਾਸ ਹੀਰਾ ਨੇ ਲੋਕਾਂ ਨੂੰ ਵੰਡੇ ਫੂਡ ਪੈਕਟ

ਕਿਹਾ ਸ਼ਹਿਰ ਦੇ ਹਰੇਕ ਲੋੜਵੰਦ ਤੱਕ ਪੁਹੰਚ ਕਰੇਗੀ ਸਰਕਾਰ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਲੋੜਵੰਦ ਲੋਕਾਂ ਤੱਕ ਫੂਡ ਪੈਕਟ ਵੰਡਣ ਦੇ PPNJ2903202002ਦਿੱਤੇ ਗਏ ਹੁਕਮਾਂ ‘ਤੇ ਜ਼ਿਲ੍ਹੇ ਵਿਚ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇੰਨਾਂ ਪੈਕਟਾਂ ਵਿਚ ਸੁੱਕਾ ਰਾਸ਼ਨ ਜਿਵੇਂ ਕਿ ਆਟਾ, ਦਾਲਾਂ, ਹਲਦੀ, ਤੇਲ, ਕਣਕ, ਖੰਡ, ਪੱਤੀ ਸ਼ਾਮਿਲ ਹੈ।ਸਥਾਨਕ ਮੋਹਕਮਪੁਰਾ ਇਲਾਕੇ ਵਿਚ ਉਕਤ ਪੈਕਟਾਂ ਦੀ ਵੰਡ ਐਸ.ਡੀ.ਐਮ ਅੰਮ੍ਰਿਤਸਰ-1 ਵਿਕਾਸ ਹੀਰਾ ਨੇ ਆਪ ਘਰ-ਘਰ ਜਾ ਕੇ ਕੀਤੀ। ਉਨਾਂ ਦੱਸਿਆ ਕਿ ਲੋੜਵੰਦ ਲੋਕ, ਜਿੰਨਾ ਵਿਚ ਦਿਹਾੜੀਦਾਰ ਕਾਮੇ ਜੋ ਕਿ ਰੋਜ਼ ਦਿਹਾੜੀ ਕਰਕੇ ਰੋਟੀ ਖਾਂਦੇ ਸਨ, ਪਰ ਬੰਦ ਹੋਣ ਕਾਰਨ ਕੰਮ ਉਤੇ ਨਹੀਂ ਜਾ ਸਕੇ ਤੱਕ ਘਰ-ਘਰ ਪਹੁੰਚ ਕੀਤੀ ਗਈ।ਹੀਰਾ ਨੇ ਇਸ ਨੇਕ ਕੰਮ ਵਿਚ ਲੱਗੀਆਂ ਸੰਸਥਾਵਾਂ ਤੇ ਸਮਾਜ ਸੇਵੀਆਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਸ਼ਹਿਰ ਵਿਚ ਬਹੁਤ ਸੰਸਥਾਵਾਂ ਇਸ ਕੰਮ ਵਿਚ ਸਾਡਾ ਸਾਥ ਦੇ ਰਹੀਆਂ ਹਨ।ਉਨਾਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦੇ ਕਿਹਾ ਕਿ ਲੋੜ ਪੈਣ ‘ਤੇ ਉਹ ਕੰਟਰੋਲ ਰੂਮ ਨੰਬਰ ‘ਤੇ ਫੋਨ ਕਰ ਸਕਦੇ ਹਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …