Thursday, December 12, 2024

ਕਰੋਨਾ ਵਾਈਰਸ ’ਤੇ ਜਿੱਤ ਪਾਉਣੀ ਹੈ ਤਾਂ ਘਰਾਂ ਵਿੱਚ ਰਹਿਣ ਲੋਕ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹੇ ਵਿੱਚ ਪ੍ਰਸ਼ਾਸ਼ਨ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਲਈ ਸਬਜੀਆਂ, ਕਰਿਆਨਾ ਤੇ ਦਵਾਈਆਂ Corona Virusਦੀਆਂ ਦੁਕਾਨਾਂ ਨੂੰ ਕਰਫਿਊ ਤੋਂ ਛੋਟ ਦਿੱਤੀ ਜਾ ਚੁੱਕੀ ਹੈ।ਥੋਕ ਕਾਰੋਬਾਰੀਆਂ ਨੂੰ ਵੀ ਪਰਮਿਟ ਲੈ ਕੇ ਆਪਣਾ ਕੰਮ ਖੋਲਣ ਦੀ ਆਗਿਆ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਬੀਤੀ ਰਾਤ ਜਾਰੀ ਕੀਤੇ ਹੁਕਮਾਂ ਵਿਚ ਚੱਕੀਆਂ, ਪੈਟਰੋਲ ਪੰਪ, ਦਵਾਈਆਂ ਦੀਆਂ ਦੁਕਾਨਾਂ ਆਦਿ ਨੂੰ ਪੂਰਾ ਦਿਨ ਖੁੱਲਣ ਦੀ ਆਗਿਆ ਦਿੱਤੀ ਹੈ, ਪਰ ਉਨਾਂ ਸਪੱਸ਼ਟ ਕੀਤਾ ਹੈ ਕਿ ਦੁਕਾਨਦਾਰ ਲੋਕਾਂ ਦੀ ਆਪਸੀ ਦੂਰੀ ਨੂੰ ਬਰਕਰਾਰ ਰੱਖੇ ਅਤੇ ਦੁਕਾਨ ਉਤੇ ਭੀੜ ਨਾ ਪੈਣ ਦੇਵੇ।ਜੇਕਰ ਕੋਈ ਦੁਕਾਨਦਾਰ ਕੀਮਤਾਂ ਵਿੱਚ ਵਾਧਾ ਕਰਕੇ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
              ਡਿਪਟੀ ਕਮਿਸ਼ਨਰ ਢਿਲੋਂ ਨੇ ਦੱਸਿਆ ਕਿ ਪਟਵਾਰੀਆਂ ਨੂੰ ਪਿੰਡਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਐਸ.ਡੀ.ਐਮ ਆਪਣੀ-ਆਪਣੀ ਸਬ ਡਵੀਜ਼ਨ ਵਿਚ ਲੋੜਵੰਦਾਂ ਤੱਕ ਪਹੁੰਚ ਕਰਨ ਵਿਚ ਲੱਗੇ ਹੋਏ ਹਨ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਵੰਡੇ ਜਾ ਰਹੇ ਫੂਡ ਪੈਕਟਾਂ ਤੋਂ ਇਲਾਵਾ ਲੋੜਵੰਦਾਂ ਨੂੰ ਘਰੇਲੂ ਖਾਧ ਪਦਾਰਥਾਂ ਦੀ ਸਪਲਾਈ ਘਰ-ਘਰ ਸ਼ੁਰੂ ਕੀਤੀ ਜਾ ਚੁੱਕੀ ਹੈ।ਦਿਹਾੜੀਦਾਰ ਕਾਮੇ ਜੋ ਕਿ ਰੋਜ਼ ਦਿਹਾੜੀ ਕਰਕੇ ਰੋਟੀ ਖਾਂਦੇ ਸਨ, ਤੱਕ ਘਰ-ਘਰ ਪਹੁੰਚ ਕਰਕੇ ਉਨਾਂ ਨੂੰ 15 ਦਿਨ ਦਾ ਸੁੱਕਾ ਰਾਸ਼ਨ ਪੁੱਜਦਾ ਕੀਤਾ ਜਾ ਰਿਹਾ ਹੈ।
             ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਰੋਨਾ ਵਾਈਰਸ ਉਤੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਕੁੱਝ ਦਿਨ ਦੀ ਤੰਗੀ ਬਰਦਾਸ਼ਤ ਕਰਨੀ ਪਵੇਗੀ। ਉਨਾਂ ਕਿਹਾ ਕਿ ਜ਼ਰੂਰੀ ਹੈ ਕਿ ਸ਼ੋਸਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ ਅਤੇ ਇਹ ਤੱਦ ਹੀ ਹੋ ਸਕਦਾ ਹੈ ਜਦ ਅਸੀਂ ਆਪਣੇ ਘਰਾਂ ਅੰਦਰ ਹੀ ਰਹੀਏ ਅਤੇ ਭੀੜ ਤੋਂ ਦੂਰੀ ਬਣਾ ਕੇ ਰੱਖੀਏ। ਉਨ੍ਹਾਂ ਕਿਹਾ ਕਿ ਬਿਨਾਂ ਲੋੜ ਤੋਂ ਘਰਾਂ ਵਿੱਚੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਲੋੜ ਵੇਲੇ ਵੀ ਘਰ ਦਾ ਇਕ ਮੈਂਬਰ ਜਾਵੇ ਅਤੇ ਆ ਕੇ ਆਪਣੇ ਹੱਥ-ਮੂੰਹ ਚੰਗੀ ਤਰਾਂ ਧੋ ਕੇ ਦੂਸਰੇ ਮੈਂਬਰਾਂ ਨੂੰ ਮਿਲੇ।

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …