Sunday, August 2, 2026

ਸੰਗਰੂਰ ‘ਚ ਹਰ ਰੋਜ਼ ਖੁੱਲਣਗੇ ਅਲਟਰਾ ਸਾਊਂਡ – ਪੂਨਮ ਕਾਂਗੜਾ

ਨਿਰਵਿਘਨ ਜਾਰੀ ਹਨ ਐਮਰਜੈਂਸੀ ਸੇਵਾਵਾਂ – ਐਸ.ਐਮ.ਓ

ਲੌਂਗੋਵਾਲ, 31 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਸੰਗਰੂਰ ਵਿਖੇ ਕੁੱਝ ਅਲਟਰਾ ਸਾਊਂਡ ਖੁੱਲਣ ਨਾਲ ਮਰੀਜ਼ਾਂ ਖਾਸ ਕਰਕੇ ਗਰਭਵਤੀ ਔਰਤਾਂ ਨੂੰ ਵੱਡੀ PPNJ3103202005ਰਾਹਤ ਮਿਲੇਗੀ।ਗੌਰਤਲਬ ਹੈ ਕਿ ਜਿਸ ਦਿਨ ਤੋਂ ਸੂਬੇ ਅੰਦਰ ਕਰਫਿਊ ਲੱਗਾ ਹੈ।ਉਸੇ ਦਿਨ ਤੋਂ ਅਲਟਰਾ ਸਾਂਉਡ ਬੰਦ ਹੋਣ ਕਾਰਨ ਗਰਭਵਤੀ ਔਰਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਦੇ ਚੱਲਦਿਆਂ ਦਲਿਤ ਭਾਈਚਾਰੇ ਨਾਲ ਸਬੰਧਤ ਗਰਭਵਤੀ ਮਹਿਲਾਵਾਂ ਨੇ ਬੀਤੇ ਦਿਨੀਂ ਅਪਣੀ ਇਹ ਮੁਸ਼ਕਲ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਕੋਲ ਫਰਿਆਦ ਕੀਤੀ ਤਾਂ ਉਨਾਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਸਨ। ਇਸੇ ਤਹਿਤ ਸਥਾਨਕ ਸਿਵਲ ਹਸਪਤਾਲ ਦੇ ਬਾਹਰ ਅਲਟਰਾ ਸਾਂਉਡ ਖੁੱਲੇ ਨਜ਼ਰ ਆੲ।ਇਸੇ ਦੌਰਾਨ ਗਰਭਵਤੀ ਦਲਿਤ ਮਹਿਲਾਵਾਂ ਸੋਨੂ ਰਾਣੀ, ਸਰਬਜੀਤ ਕੌਰ, ਪਿੰਕੀ ਦੇਵੀ, ਨੇਹਾ ਰਾਣੀ, ਸੁਖਬੀਰ ਕੌਰ ਅਤੇ ਸਤਵਿੰਦਰ ਕੌਰ ਆਦਿ ਨੇ ਸ਼੍ਰੀਮਤੀ ਪੂਨਮ ਕਾਂਗੜਾ ਦਾ ਧੰਨਵਾਦ ਕੀਤਾ।
            ਉਧਰ ਡਾ. ਕਿਰਪਾਲ ਸਿੰਘ ਐਸ.ਐਮ.ਓ ਸੰਗਰੂਰ ਨੇ ਦੱਸਿਆ ਕਿ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ ਅਤੇ ਡਾ. ਰਾਜ ਕੁਮਾਰ ਸਿਵਲ ਸਰਜਨ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਲਟਰਾ ਸਾਊਂਡ ਖੋਲਣ ਦੀ ਹਦਾਇਤ ਕੀਤੀ ਗਈ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਮਰਜੈਂਸੀ ਸਿਹਤ ਸੇਵਾਵਾਂ ਨਿਰਵਿਘਨ ਜਾਰੀ ਹਨ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …