ਅੰਮ੍ਰਿਤਸਰ/ ਬੁਤਾਲਾ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦੁਨੀਆਂ ਭਰ ਵਿਚ ਫੈਲੀ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਕਾਰਨ ਲੋਕਾਂ ਦੇ ਬੰਦ ਪਏ ਰੁਜ਼ਗਾਰ ਦੇ
ਚੱਲਦਿਆਂ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਅੰਮ੍ਰਿਤਸਰ ਵੱਲੋਂ ਇਤਿਹਾਸਕ ਗੁਰਦੁਆਰਾ ਬਾਬਾ ਪੱਲ੍ਹਾ ਜੀ ਪਿੰਡ ਬੁਤਾਲਾ ਵਿਖੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਕਮਿਸ਼ਨ ਵੱਲੋਂ ਗੁਰਦੁਆਰਾ ਬਾਬਾ ਪੱਲ੍ਹਾ ਜੀ ਪਿੰਡ ਬੁਤਾਲਾ ਵਿਖੇ ਲਗਾਏ ਗਏ ਰਸੀਵਰ ਰਾਜਿੰਦਰ ਸਿੰਘ ਰੂਬੀ ਅਟਾਰੀ ਨੇ ਦੱਸਿਆ ਕਿ ਚੇਅਰਮੈਨ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਸਤਨਾਮ ਸਿੰਘ ਕਲੇਰ, ਗੁਰਦੇਵ ਸਿੰਘ ਸੋਹਲ ਤੇ ਦਲਬੀਰ ਸਿੰਘ ਮਾਹਲ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਆਈ.ਪੀ.ਐਸ ਵਿਕਰਮਜੀਤ ਦੁੱਗਲ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ।ਬਾਬਾ ਪੱਲ੍ਹਾ ਜੀ ਸਪੋਰਟਸ ਕਲੱੱਬ ਦੇ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਚੇਅਰਮੈਨ ਆਦਿ ਨੌਜੁਆਨਾਂ ਨੂੰ ਨਾਲ ਲੈ ਕੇ ਗਰੀਬ ਪਰਿਵਾਰਾਂ ਦੇ ਘਰ-ਘਰ ਜਾ ਕੇ ਇਹ ਰਾਸ਼ਨ ਵੰਡਿਆ ਗਿਆ।ਜਿਸ ਵਿੱਚ ਆਟਾ, ਦਾਲ, ਚਾਵਲ, ਤੇਲ, ਖੰਡ, ਚਾਹ ਪੱਤੀ, ਲੂਣ ਅਤੇ ਲੋੜੀਂਦਾ ਸਮਾਨ ਸ਼ਾਮਲ ਹੈ।
ਇਸ ਮੌਕੇ ਰਸੀਵਰ ਰਾਜਿੰਦਰ ਸਿੰਘ ਰੂਬੀ ਅਟਾਰੀ, ਨਾਲ ਏ.ਐਸ.ਆਈ ਵਿਕਟਰ ਸਿੰਘ, ਗੁਰਦੁਆਰਾ ਸਾਹਿਬ ਦੇ ਮੈਨਜਰ ਜਤਿੰਦਰਬੀਰ ਸਿੰਘ, ਮਲਕੀਤ ਸਿੰਘ ਕਲੇਰ, ਗੁਰਿੰਦਰ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media