Monday, June 30, 2025
Breaking News

ਬੀਮਾਰੀ ਜੋ ਕਰੋਨਾ ਦੀ……

ਦੁਨੀਆਂ ‘ਤੇ ਆਈ ਹੈ, ਬੀਮਾਰੀ ਜੋ ਕਰੋਨਾ ਦੀ।
ਜੰਗ ਤੋਂ ਵੀ ਭੈੜੀ ਮਹਾਂ-ਮਾਰੀ ਜੋ ਕਰੋਨਾ ਦੀ।

ਬੁਰਾ ਹਾਲ ਕੀਤਾ ਪਹਿਲੋਂ ਦੁਨੀਆਂ ‘ਤੇ ਚੀਨ ਦਾ।
ਕਰੋਨਾ ਨਾਲ ਹੋਇਆ ਏ ਮੁਹਾਲ ਉਥੇ ਜੀਣ ਦਾ।
ਤਾਂ ਹੋਈ ਦੂਜੇ ਦੇਸ਼ਾਂ ਨੂੰ ਤਿਆਰੀ ਜੋ ਕਰੋਨਾ ਦੀ,
ਦੁਨੀਆਂ ‘ਤੇ ਆਈ ਹੈ ਬੀਮਾਰੀ ਜੋ ਕਰੋਨਾ ਦੀ।
ਜੰਗ ਤੋਂ ਵੀ ਭੈੜੀ ਮਹਾਂ-ਮਾਰੀ ਜੋ ਕਰੋਨਾ ਦੀ।

ਇਟਲੀ, ਇਰਾਨ ਦਾ ਵੀ ਬੁਰਾ ਹਾਲ ਹੋਇਆ ਹੈ।
ਅਮਰੀਕਾ, ਇੰਗਲੈਂਡ ਵੀ ਤਾਂ ਬੇ-ਚਾਲ ਹੋਇਆ ਹੈ।
ਤਾਂ ਜਰਮਨੀ, ਕਨੇਡਾ ਤੇ ਖ਼ੁਮਾਰੀ ਜੋ ਕਰੋਨਾ ਦੀ,
ਦੁਨੀਆਂ ‘ਤੇ ਆਈ ਹੈ ਬੀਮਾਰੀ ਜੋ ਕਰੋਨਾ ਦੀ।
ਜੰਗ ਤੋਂ ਵੀ ਭੈੜੀ ਮਹਾਂ-ਮਾਰੀ ਜੋ ਕਰੋਨਾ ਦੀ।

ਘਰ ਛੱਡ ਕੇ ਨਾ ਜਾਓ, ਰਲ ਵਾਇਰਸ ਭਜਾਓ ਜੀ।
ਕੋਈ ਵੀ ਹਿੰਮਤ ਨਾ ਹਾਰੇ, ਪਰਹੇਜ਼ ਅਪਨਾਓ ਜੀ।
ਗਰੀਬਾਂ ਨੂੰ ਬਚਾਈਏ, ਜ਼ਿੰਦ-ਮਾਰੇ ਹੋਏ ਕਰੋਨਾ ਦੀ,
ਦੁਨੀਆਂ ‘ਤੇ ਆਈ ਹੈ ਬੀਮਾਰੀ ਜੋ ਕਰੋਨਾ ਦੀ।
ਜੰਗ ਤੋਂ ਵੀ ਭੈੜੀ ਮਹਾਂ-ਮਾਰੀ ਜੋ ਕਰੋਨਾ ਦੀ।

ਸੁਣੋ! ਭਾਰਤ ਦੇ ਲੋਕੋ, ਮੇਰੀ ਇਕੋ ਹੀ ਅਪੀਲ ਹੈ।
ਪੰਜਾਬ ਵੀ ਬਚਾਈਏ, ਸਾਡੀ ਸਭ ਦੀ ਲੀਲ ਹੈ।
“ਸੁਹਲ” ਮੁੜੇ ਜ਼ਿੰਦਗ਼ੀ, ਜੋ ਹਾਰੀ ਹੈ ਕਰੋਨਾ ਦੀ,
ਦੁਨੀਆਂ ‘ਤੇ ਆਈ ਹੈ ਬੀਮਾਰੀ ਜੋ ਕਰੋਨਾ ਦੀ।
ਜੰਗ ਤੋਂ ਵੀ ਭੈੜੀ ਮਹਾਂ-ਮਾਰੀ ਜੋ ਕਰੋਨਾ ਦੀ।

Malkiat Suhal

 

 

 

ਮਲਕੀਅਤ ‘ਸੁਹਲ’
ਗੁਰਦਾਸਪੁਰ।
ਮੋ – 9872848610

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …