Sunday, December 22, 2024

ਦੁਨੀਆਂ ਕਈ ਰੰਗਾਂ ਦੀ (ਕਵਿਤਾ)

Rang1ਇਹ ਦੁਨੀਆਂ ਹੈ ਕਈ ਰੰਗਾਂ ਦੀ,
ਕਈ ਕੱਜਿਆਂ ਤੇ ਕਈ ਨੰਗਾਂ ਦੀ।
ਕਈ ਪਾ ਕੇ ਸਭ ਕੁੱਝ ਰੋਂਦੇ ਨੇ,
ਕਈ ਭੁੱਖੇ ਰਹਿ ਕੇ ਸ਼ੁਕਰ ਮਨਾਉਂਦੇ ਨੇ।
ਕਈ ਪਾ ਕੇ ਬਣਾਉਟੀ ਮੁੱਖੜੇ,
ਸਭ ਨੂੰ ਰਹਿੰਦੇ ਹਸਾਉਂਦੇ ਨੇ।
ਕਈ ਬਿਨਾਂ ਗੱਲੋਂ ਹੀ ਰੁੱਸ ਜਾਂਦੇ,
ਕਈ ਰੁੱਸਿਆ ਯਾਰ ਮਨਾਉਂਦੇ ਨੇ।
ਕਈ ਰੂਹਾਂ ਤੋਂ ਲਾਉਣ ਯਾਰੀਆਂ,
ਕਈ ਟਾਈਮ ਪਾਸ ਨੂੰ ਲਾਉਂਦੇ ਨੇ।
ਕਈ ਬਣ ਸਿਆਣੇ ਗੱਲ ‘ਤੇ ਮਿੱਟੀ ਪਾਵਣ,
ਤੇ ਕਈ ਤੇਲ ਬਲਦੀ ‘ਤੇ ਪਾਉਂਦੇ ਨੇ।
‘ਰੀਤ’ ਸਭ ਕੁੱਝ ਇੱਥੇ ਰਹਿ ਜਾਣਾ,
ਲੋਕਾਂ ਦਾ ਕੀ ਏ, ਇਹ ਤਾਂ ਕਈ ਰੰਗ ਦਿਖਾਉਂਦੇ ਨੇ।

ਰਵਨੀਤ ਕੌਰ ਢੀਂਡਸਾ
ਪਿੰਡ ਪ੍ਰੀਤਲੜੀ ।
ਮੋ – 9815767719

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …