Sunday, December 22, 2024

ਲੋਰੀਆਂ

ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਵਿੱਚ ਜੱਗ ਦੇ ਨਰੜ ਨੇ ਬਹੁਤ ਵੇਖੇ,
ਜੋੜੀਆਂ ਹੁੰਦੀਆਂ ਜੱਗ ਵਿੱਚ ਥੋੜ੍ਹੀਆਂ ਜੀ।
ਕੋਈ ਕੋਈ ਹੀ ਮੂੰਹ ‘ਤੇ ਕਰ ਸਕਦਾ,
ਵੀਰਨੋ ਗੱਲਾਂ ਜੋ ਕੋਰੀਆਂ ਕੋਰੀਆਂ ਜੀ।
ਰੋਂਦਾ ਬੱਚਾ ਨਾ ਕਦੇ ਵੀ ਚੁੱਪ ਕਰਦਾ,
ਲਏ ਬਿਨਾਂ ਮਾਂ ਦੀਆਂ ਲੋਰੀਆਂ ਜੀ।

Jasveer Dadahoor

 

 

 

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ – 9569149556

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …