ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਉਘੇ ਖੇਡ ਪ੍ਰਮੋਟਰ ਤੇ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਤੇ ਸੇਵਾ ਮੁਕਤ ਪੁਲੀਸ ਅਧਿਕਾਰੀ
ਅਵਤਾਰ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਬੀਬੀ ਬਲਜੀਤ ਕੌਰ (60) ਦਾ ਦਿਹਾਂਤ ਹੋ ਗਿਆ।ਉਹ ਬਾਬਾ ਦੀਪ ਸਿੰਘ ਪਬਲਿਕ ਸਕੂਲ ਗੌਂਸਾਬਾਦ ਵਿਖੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ।ਜਿਕਰਯੋਗ ਹੈ ਕਿ ਬੀਬੀ ਬਲਜੀਤ ਕੌਰ ਬੀਤੇ 15 ਮਾਰਚ ਨੂੰ ਇਕ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜਖਮੀ ਹੋਣ ਤੋਂ ਬਾਅਦ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਸਨ, ਜਿਥੇ ਉਨਾਂ ਨੇ ਅੰਤਿਮ ਸਾਹ ਲਿਆ।
ਇਸ ਦੁੱਖ ਦੀ ਘੜੀ ਵਿਚ ਕਈ ਸਿਆਸੀ, ਸਮਾਜ ਸੇਵੀ, ਧਾਰਮਿਕ ਤੇ ਖੇਡ ਸੰਸਥਾਵਾਂ ਦੇ ਆਹੁਦੇਦਾਰਾਂ ਤੇ ਮੈਂਬਰਾਂ ਵਲੋਂ ਡੂੰਘੇ ਦੁੱਖ ਦਾ ਇਜਹਾਰ ਕੀਤਾ ਗਿਆ ਹੈ।ਜਿੰਨ੍ਹਾਂ ਵਿਚ ਪ੍ਰਿੰ. ਅਮਰਜੀਤ ਸਿੰਘ ਗਿੱਲ, ਪ੍ਰਿੰਸੀਪਲ ਕੁਸੁਮ ਮਲਹੋਤਰਾ, ਪ੍ਰਿੰ. ਸੁਖਬੀਰ ਕੌਰ ਰੰਧਾਵਾ, ਪ੍ਰਿੰ. ਨਿਰਮਲ ਕੌਰ ਗਿੱਲ, ਪ੍ਰਿੰ. ਗੁਰਚਰਨ ਸਿੰਘ ਸੰਧੂ, ਪ੍ਰਿੰ. ਗੁਰਬਾਜ ਸਿੰਘ ਛੀਨਾ, ਪ੍ਰਿੰ. ਅਮਰਜੀਤ ਸਿੰਘ ਭਿੰਡਰ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਮੈਡਮ ਮਾਨਸੀ ਖੰਨਾ, ਗੁਰਵਿੰਦਰ ਕੌਰ ਮਾਨ, ਸਰਬਜੀਤ ਕੌਰ ਸੈਣੀ, ਇੰਚਾਰਜ ਮਨਜਿੰਦਰ ਕੌਰ, ਗੁਲਸ਼ਨ ਕੌਰ ਚਾਵਲਾ, ਕੌਚ ਅਵਤਾਰ ਸਿੰਘ ਪੀ.ਪੀ, ਕੌਚ ਜੀ.ਐਸ ਸੰਧੂ, ਕੌਚ ਬਲਜਿੰਦਰ ਸਿੰਘ ਮੱਟੂ ਸ਼ਾਮਲ ਹਨ।
ਪਰਿਵਾਰ ਅਨੁਸਾਰ ਸਵਰਗੀ ਬੀਬੀ ਬਲਜੀਤ ਕੌਰ ਨਮਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ 8 ਅਪ੍ਰੈਲ ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਗ੍ਰਹਿ ਖਾਲਸਾ ਕਾਲਜ ਐਵਨਿਊ ਜੀ.ਟੀ ਰੋਡ ਅੰਮ੍ਰਿਤਸਰ ਵਿਖੇ ਪਾਏ ਜਾਣਗੇ।ਅਰਦਾਸ ਵਿੱਚ ਕੇਵਲ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media