ਲੌਂਗੋਵਾਲ, 10 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਕੋਰੋਨਾ ਵਾਇਰਸ ਦੇ ਚੱਲਦਿਆਂ ਜਿਥੇ ਕਸਬਾ ਲੌਂਗੋਵਾਲ ਸਮੇਤ ਥਾਣਾ ਲੌਂਗੋਵਾਲ ਅਧੀਨ ਪੈਂਦੇ ਸਮੁੱਚੇ
ਪਿੰਡਾਂ ਦੇ ਲੋਕਾਂ ਨੇ ਅਪਣੇ-ਅਪਣੇ ਪਿੰਡਾਂ ਦੀਆਂ ਸੜਕਾਂ ‘ਤੇ ਨਾਕਾਬੰਦੀ ਕੀਤੀ ਹੋਈ ਹੈ, ਉਥੇ ਹੀ ਥਾਣਾ ਲੌਂਗੋਵਾਲ ਪੁਲਿਸ ਨੇ ਕਰਫ਼ਿਊ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ 185 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਤਾਂ ਜੋ ਇਸ ਨਾਮੁਰਾਦ ਬਿਮਾਰੀ ਕਰੋਨਾ ਵਾਇਰਸ ਤੋਂ ਬਚਾਅ ਹੋ ਸਕੇ।ਥਾਣਾ ਲੌਂਗੋਵਾਲ ਦੇ ਮੁੱਖੀ ਬਲਵੰਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਖਾਤਮੇ ਨੂੰ ਲੈ ਕੇ ਸਰਕਾਰ ਵਲੋਂ ਕੀਤੀਆਂ ਗਈਆ ਹਦਾਇਤਾਂ ਦੇ ਤਹਿਤ ਕਰਫਿਊ ਦੌਰਾਨ ਥਾਣਾ ਲੌਂਗੋਵਾਲ ਦੇ ਖੇਤਰ ਅੰਦਰ ਆਪਣੇ ਵਾਹਨਾਂ ਸਮੇਤ ਕਾਨੂੰਨ ਦੀ ਉਲੰਘਣਾ ਕਰਨ ਵਾਲੇ 185 ਵਿਅਕਤੀਆਂ ਦੇ ਚਲਾਨ ਕਰਕੇ 88 ਵਹੀਕਲਾਂ ਨੂੰ ਜ਼ਬਤ ਕੀਤਾ ਗਿਆ ਹੈ। ਜਿੰਨਾਂ ਵਿੱਚ 2 ਟਰਾਲੇ, ਸਕਾਰਪਿਓ, ਇਨੋਵਾ, ਸਵਿਫ਼ਟ ਕਾਰ, ਜੀਪ, ਮਾਰੁਤੀ ਗੱਡੀਆਂ, ਆਟੋ ਅਤੇ ਛੋਟਾ ਹਾਥੀ ਸਮੇਤ 9 ਚਾਰ ਪਹੀਆ ਵਾਹਨ ਤੇ 79 ਦੁਪਹੀਆ ਵਾਹਨ ਸ਼ਾਮਲ ਹਨ ਇਸ ਤੋਂ ਇਲਾਵਾ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 10 ਵਿਅਕਤੀਆਂ ਖ਼ਿਲਾਫ਼ ਪਰਚੇ ਦਰਜ਼ ਕੀਤੇ ਗਏ ਹਨ ਜਿਨਾਂ ਚੋਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਆਰਜ਼ੀ ਜੇਲ ਵਿਖੇ ਭੇਜਿਆ ਗਿਆ ਹੈ।ਥਾਣਾ ਮੁਖੀ ਨੇ ਦੱਸਿਆ ਕਿ ਲੌਂਗੋਵਾਲ ਪੁਲਿਸ ਨੇ ਚਾਲੂ ਭੱਠੀ ਸਮੇਤ ਤੇ ਇਕ ਹੋਰ ਵਿਅਕਤੀ ਨੂੰ ਸ਼ਰਾਬ ਦੀ ਤਸਕਰੀ ਦੇ ਦੋਸ਼ਾਂ ਅਧੀਨ ਗਿਫ਼ਤਾਰ ਵੀ ਕੀਤਾ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media