Monday, July 14, 2025
Breaking News

ਆਧੁਨਿਕ ਤਰੀਕੇ ਨਾਲ ਦਿੱਤੀ ਜਾ ਰਹੀ ਹੈ ਆਨਲਾਈਨ ਸਿੱਖਿਆ – ਜੋਗਾ ਸਿੰਘ ਤੂਰ

ਸੰਗਰੂਰ, 10 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਕਰੋਨਾ ਵਾਇਰਸ ਮਹਾਮਾਰੀ ਦੇ ਸੰਕਟ

File Photo
File Photo

ਦੀ ਇਸ ਘੜੀ ਵਿੱਚ ਵਿਦਿਆਰਥੀਆਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਨਲਾਈਨ ਸਿਖਿਆ 3 ਅਪ੍ਰੈਲ 2020 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ।ਸਕੂਲ ਦੇ ਪ੍ਰਿੰਸੀਪਲ ਜੋਗਾ ਸਿੰਘ ਤੂਰ ਨੇ ਕਿਹਾ ਕਿ ਸਕੂਲ ਦੀਆਂ ਵੱਖ-ਵੱਖ ਕਲਾਸਾਂ ਮੁਤਾਬਿਕ ਵਟਸਐਪ ਗਰੁੱਪ ਬਣਾ ਕੇ ਆਧੁਨਿਕ ਤਰੀਕੇ ਨਾਲ ਤਜ਼ਰਬੇਕਾਰ ਅਧਿਆਪਕ ਆਨਲਾਈਨ ਸਿਖਿਆ ਦੀਆਂ ਪੀ.ਡੀ.ਐੈਫ ਫਾਈਲਾਂ ਬਣਾ ਕੇ ਬੱਚਿਆਂ ਨੂੰ ਪ੍ਰਦਾਨ ਕਰ ਰਹੇ ਹਨ ।
              ਜਿਸ ਨੂੰ ਗੁੱਡ ਮੌਰਨਿੰਗ ਤੇ ਗੁੱਡ ਨਾਇਟ ਸਟੱਡੀ ਦਾ ਨਾਮ ਦਿੱਤਾ ਗਿਆ ਹੈ।ਸਕੂਲ ਕਮੇਟੀ ਦੇ ਪ੍ਰਧਾਨ ਦਿਨੇਸ਼ ਗੋਇਲ ਨੇ ਕਿਹਾ ਕਿ ਜੋ ਵਿਦਿਆਰਥੀ ਆਨਲਾਈਨ ਕਲਾਸਾਂ ‘ਚ ਨਵਾ ਦਾਖਲਾ ਲੈਣਾ ਚਾਹੁੰਦੇ ਹਨ ਉਹ ਸਾਡੀ ਸਕੂਲ ਦੀ ਵੈਬਸਾਈਟ www.amssschool.com ‘ਤੇ ਜਾ ਕੇ ਸੰਪਰਕ ਕਰ ਸਕਦੇ ਹਨ। ਇਹਨਾਂ ਵਿਦਿਆਰਥੀਆਂ ਤੋਂ ਪੜਾਈ ਲਈ ਕਿਸੇ ਵੀ ਤਰਾਂ ਦੀ ਫੀਸ ਨਹੀ ਲਈ ਜਾਵੇਗੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …