ਲੌਂਗੋਵਾਲ, 14 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਸਿੰਘ) – ਮੌਜੂਦਾ ਸੰਕਟਮਈ ਸਥਿਤੀ ‘ਚ ਜਿਥੇ ਜਿਆਦਾਤਰ ਪ੍ਰਾਈਵੇਟ ਡਾਕਟਰ ਆਪਣੇ ਹਸਪਤਾਲ ਬੰਦ ਕਰ
ਕੇ ਭੱਜ ਗਏ ਹਨ।ਉਥੇ ਲੌਂਗੋਵਾਲ ਦੇ ਹਰੀਹਰ ਹਸਪਤਾਲ ਦੇ ਮਾਲਕ ਡਾ: ਮੁਨੀਸ਼ ਵਸ਼ਿਸ਼ਟ (ਸ਼ੈਲੂ) ਨੇ 30 ਅਪ੍ਰੈਲ ਤੱਕ ਲੌਂਗੋਵਾਲ ਦੇ ਗਰੀਬ ਲੋਕਾਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਹੈ।ਡਾ. ਸ਼ੈਲੂ ਨੇ ਕਿਹਾ ਹੈ ਕਿ ਉਹ 24 ਘੰਟੇ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਅਤੇ ਕੋਈ ਵੀ ਲੋੜਵੰਦ ਵਿਅਕਤੀ ਆਪਣੇ ਵਾਰਡ ਦੇ ਐਮ.ਸੀ, ਕਿਸੇ ਸਮਾਜਸੇਵੀ ਸੰਸਥਾ ਦੇ ਮੈਂਬਰ ਜਾਂ ਪੱਤਰਕਾਰ ਤੋਂ ਫੋਨ ‘ਤੇ ਸਿਫਾਰਸ਼ ਕਰਵਾ ਕੇ ਇਸ ਸੇਵਾ ਦਾ ਲਾਹਾ ਲੈ ਸਕਦਾ ਹੈ।ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਰਕਲ ਲੌਂਗੋਵਾਲ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਮੁਸ਼ਕਲ ਦੀ ਘੜੀ ਵਿੱਚ ਡਾ. ਸ਼ੈਲੂ ਵਲੋਂ ਗਰੀਬਾਂ ਲਈ ਕੀਤੀ ਜਾ ਰਹੀ ਸੇਵਾ ਨੂੰ ਅਤਿ ਉੱਤਮ ਦੱਸਿਆ ਹੈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media