
ਫਾਜਿਲਕਾ, 7 ਅਕਤੂਬਰ (ਵਿਨੀਤ ਅਰੋੜਾ) – ਜਿਲ੍ਹੇ ਦੇ ਪਿੰਡ ਚਿਮਨੇਵਾਲਾ ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਪੇਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ । ਪੰਜਾਬ ਸਰਕਾਰ ਦੇ ਦਿਸ਼ਾਨਿਰਦੇਸ਼ਾਂ ਅਤੇ ਜਿਲਾ ਸਿੱਖਿਆ ਅਧਿਕਾਰੀ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਦੁਆਰਾ ਚਲਾਈ ਜਾ ਰਹੀ ਸੋਹਣਾ ਸਕੂਲ ਸਫਾਈ ਮੁਹਿੰਮ ਤਹਿਤ ਪ੍ਰਿੰਸੀਪਲ ਸ਼ੀਮਤੀ ਰੇਨੂ ਬਾਲਾ ਦੁਆਰਾ ਸਾਫ਼ ਸਫਾਈ ਵਿਸ਼ਾ ਉੱਤੇ ਪੇਟਿੰਗ ਮੁਕਾਬਲੀਆਂ ਦਾ ਆਯੋਜਨ ਕਰਵਾਇਆ ਗਿਆ।ਇਨਾਂ ਮੁਕਾਬਲਿਆਂ ਵਿੱਚ ਉਤਸਾਪੂਰਵਕ ਭਾਗ ਲੈਂਦੇ ਹੋਏ ਜੂਨੀਅਰ ਵਰਗ ਵਿੱਚ ਜਗਰੂਪ ਸਿੰਘ ਅਤੇ ਬਿੱਟੂ ਮਸੀਹ ਨੇ ਪਹਿਲਾ, ਬਲਜੀਤ ਸਿੰਘ ਨੇ ਦੂਜਾ ਅਤੇ ਅਰਸ਼ਦੀਪ ਕੌਰ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਸੀਨੀਅਰ ਵਰਗ ਵਿੱਚ ਮੁਕਾਬਲਿਆਂ ਵਿੱਚ ਸਿਮਰਨਜੀਤ ਕੌਰ ਅਤੇ ਰਜਨੀ ਬਾਈ ਨੇ ਪਹਿਲਾ, ਮਨਦੀਪ ਕੰਬੋਜ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸਤੋਂ ਇਲਾਵਾ ਪ੍ਰਿੰਸੀਪਲ ਰੇਨੂ ਬਾਲਾ ਨੇ ਬੱਚਿਆਂ ਨੂੰ ਸਾਫ਼ ਸਫਾਈ ਪ੍ਰਤੀ ਵੀ ਪ੍ਰੇਰਿਤ ਕੀਤਾ।ਇਸ ਮੌਕੇ ਨਿਰਣਾਇਕ ਦੀ ਭੂਮਿਕਾ ਸ਼ਵੇਤਾ ਸ਼ਰਮਾ ਅਤੇ ਪ੍ਰਵੀਨ ਰਾਣੀ ਨੇ ਬਾਖੂਬੀ ਨਿਭਾਈ।ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪਰਮਿੰਦਰ ਸਿੰਘ, ਰਵੀ ਕੁਮਾਰ ਅਤੇ ਚਮਕੌਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਮੌਕੇ ਉੱਤੇ ਸਮੂਹ ਸਟਾਫ ਮੌਜੂਦ ਸੀ ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media