ਸੰਗਰੂਰ/ ਲੌਂਗੋਵਾਲ, 23 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀ.ਪੀ.ਆਈ (ਐਮ.ਐਲ) ਦੇ 51ਵੇਂ ਸਥਾਪਨਾ ਦਿਵਸ ‘ਤੇ ਕਾਮਰੇਡ ਲੈਨਿਨ ਦੇ 150ਵੀਂ
ਜਨਮ ਵਰੇਗੰਢ ਮੌਕੇ ਜੀਤਾ ਕੌਰ ਭਵਨ ਮਾਨਸਾ ਵਿਖੇ ਪਾਰਟੀ ਦਾ ਝੰਡਾ ਲਹਿਰਾਇਆ ਗਿਆ।ਸੀ ਪੀ ਆਈ (ਐਮ ਐਲ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਗੁਰਜੰਟ ਮਾਨਸਾ ਤੇ ਪਾਰਟੀ ਦੀ ਦਫਤਰ ਸਕੱਤਰ ਤੇ ਏਪਵਾ ਦੀ ਕੌਮੀ ਆਗੂ ਕਾਮਰੇਡ ਨਰਿੰਦਰ ਕੌਰ ਬੁਰਜ਼ ਹਮੀਰਾ ਨੇ ਕਿਹਾ ਕਿ ਕਾਰਲ ਮਾਰਕਸ ਦੇ ਵਿਗਿਆਨਕ ਸਮਾਜਵਾਦ ਦੇ ਸੁਪਨੇ ਨੂੰ ਜ਼ਮੀਨ ‘ਤੇ ਉਤਾਰਨ ਅਤੇ ਮਾਰਕਸਵਾਦ ਨੂੰ ਅੱਗੇ ਵਧਾਉਣ ਤੇ ਕਿਰਤੀ ਕਾਮਿਆਂ ਦਾ ਰਾਜ ਸੋਵੀਅਤ ਸੰਘ ਰੂਸ ਸਥਾਪਿਤ ਕਰਨ ਵਾਲੇ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਕਾਮਰੇਡ ਲੈਨਿਨ ਤੇ ਨਕਸਲਵਾੜੀ ਦੀ ਬਗਾਵਤ ‘ਚ ਜਨਮੀ ਸੀ.ਪੀ.ਆਈ (ਐਮ.ਐਲ) ਦਾ ਸਥਾਪਨਾ ਦਿਵਸ ਮੌਕੇ ਇਨਕਲਾਬੀ ਲਹਿਰ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਸਮੇਂ ਮਜ਼ਦੂਰਾਂ ਦੀ ਕੋਈ ਮਦਦ ਨਾ ਕਰਨ ਵਾਲੇ ਸਰਮਾਏਦਾਰ ਅੱਜ ਕੰਮ ਦੀ ਦਿਹਾੜੀ ‘ਚ 4 ਘੰਟੇ ਦਾ ਵਾਧਾ ਕਰ ਕਿਰਤੀ ਜਮਾਤ ਦੀ ਲੁੱਟ ਹੋਰ ਤੇਜ਼ ਕਰਨਾ ਚਾਹੁੰਦੇ ਹਨ ਅਤੇ ਪੰਜਾਬ ਸਰਕਾਰ ਨੇ ਇਸ ਨੂੰ 3 ਮਹੀਨਿਆਂ ਲਈ ਮਨਜ਼ਰ ਵੀ ਕਰ ਲਿਆ ਜੋ ਕਿ ਸਰਾਸਰ ਮਜ਼ਦੂਰ ਵਿਰੋਧੀ ਹੈ।ਇਸ ਦੀ ਆੜ ਵਿੱਚ ਆਉਣ ਵਾਲੇ ਸਮੇਂ ਦੌਰਾਨ ਕਿਰਤੀ ਲੋਕਾਂ ਨੂੰ ਛਾਂਟੀਆ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮਹਾਂਮਾਰੀ ਤੇ ਮਹਾਂਮੰਦੀ ਦੇ ਦੌਰ ‘ਚ ਇਨਕਲਾਬੀ ਲਹਿਰ ਨੂੰ ਮਜ਼ਬੂਤ ਕਰਕੇ ਹੀ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਪੁੱਠਾ ਗੇੜਾ ਦਿੱਤਾ ਜਾ ਸਕਦਾ ਹੈ।ਅਖੀਰ ‘ਚ ਉਨ੍ਹਾਂ ਠੂਠਿਆਂਵਾਲੀ ਕਾਂਡ ‘ਚ ਜ਼ਬਰ ਕਰਨ ਵਾਲੇ ਤਮਾਮ ਪੁਲੀਸ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਤੇ ਪੀੜਿਤ ਲੋਕਾਂ ਲਈ ਇਨਸਾਫ ਦੀ ਮੰਗ ਵੀ ਕੀਤੀ।
ਇਸ ਮੌਕੇ ਸੁਖਜੀਤ ਸੁੱਖੀ, ਅਰਵਿੰਦ ਤੇ ਹਰਮਨ ਵੀ ਹਾਜ਼ਰ ਸਨ ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media