Saturday, April 18, 2026

ਪਿੰਡ ਮੋਰਾਂਵਾਲੀ ਦੀ ਗੁਰਪ੍ਰੀਤ ਕੌਰ ਨੂੰ ਠੀਕ ਹੋਣ `ਤੇ ਹਸਪਤਾਲ ਤੋਂ ਘਰ ਭੇਜਿਆ

ਹੁਣ ਤੱਕ 5 ਵਿਅਕਤੀ ਹੋ ਚੁੱਕੇ ਹਨ ਠੀਕ, 24 ਦਿਨਾਂ ਤੋਂ ਨਹੀਂ ਆਇਆ ਕੋਰੋਨਾ ਪੋਜ਼ੀਟਿਵ

ਹੁਸ਼ਿਆਰਪੁਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਿੰਡ ਮੋਰਾਂਵਾਲੀ ਦੀ ਵਸਨੀਕ ਸ਼੍ਰੀਮਤੀ ਗੁਰਪ੍ਰੀਤ ਕੌਰ (29) ਕੋਰੋਨਾ ਖਿਲਾਫ਼ ਜ਼ੰਗ ਜਿੱਤਣ ਵਿੱਚ ਕਾਮਯਾਬ Apneet Riat Dcਹੋ ਗਈ ਹੈ ਅਤੇ ਅੱਜ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਘਰ ਲਈ ਰਵਾਨਾ ਕਰ ਦਿੱਤਾ ਗਿਆ ਹੈ।ਗੁਰਪ੍ਰੀਤ ਕੌਰ ਦੇ ਕੋਰੋਨਾ ਪੀੜ੍ਹਤ ਪਤੀ ਅਤੇ ਸੱਸ ਪਹਿਲਾਂ ਹੀ ਕੋਰੋਨਾ `ਤੇ ਜਿੱਤ ਪਾ ਚੁੱਕੇ ਹਨ। ਸ਼੍ਰੀਮਤੀ ਗੁਰਪ੍ਰੀਤ ਕੌਰ ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ ਦੀ ਨੂੰਹ ਹੈ ਅਤੇ ਹਰਭਜਨ ਸਿੰਘ ਦੀ ਕੁੱਝ ਦਿਨਾਂ ਪਹਿਲਾਂ ਅੰਮ੍ਰਿਤਸਰ ਵਿੱਚ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
                ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਸ਼੍ਰੀਮਤੀ ਗੁਰਪ੍ਰੀਤ ਕੌਰ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਤੋਂ ਇਲਾਵਾ ਪਿੰਡ ਪੈਨਸਰਾ ਦੇ ਵਸਨੀਕ ਹਰਜਿੰਦਰ ਸਿੰਘ ਵੀ ਕੋਰੋਨਾ `ਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ।ਜ਼ਿਲੇ ਨਾਲ ਸਬੰਧਤ ਇਟਲੀ ਤੋਂ ਆਏ ਇਕ ਵਿਅਕਤੀ ਗੁਰਦੀਪ ਸਿੰਘ ਵੀ ਇਲਾਜ਼ ਉਪਰੰਤ ਅੰਮ੍ਰਿਤਸਰ ਤੋਂ ਠੀਕ ਹੋ ਕੇ ਆਪਣੇ ਪਿੰਡ ਖਨੂਰ ਪਹੁੰਚ ਚੁੱਕੇ ਹਨ।ਸ਼੍ਰੀਮਤੀ ਗੁਰਪ੍ਰੀਤ ਸਮੇਤ ਜ਼ਿਲੇ ਨਾਲ ਸਬੰਧਤ ਪੰਜ ਮਰੀਜ ਪੂਰੀ ਤਰਾਂ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਹਨ। ਉਨਾਂ ਦੱਸਿਆ ਕਿ ਕੇਵਲ ਇਕ ਪੋਜ਼ੀਟਿਵ ਮਰੀਜ ਆਈਸੋਲੇਸ਼ਨ ਵਾਰਡ ਸਿਵਲ ਹਸਪਤਾਲ ਵਿੱਚ ਦਾਖਲ ਹੈ ਅਤੇ ਉਹ ਮਰੀਜ ਵੀ ਜਲਦ ਠੀਕ ਹੋਣ `ਤੇ ਘਰ ਭੇਜ ਦਿੱਤਾ ਜਾਵੇਗਾ।
                 ਸ੍ਰੀਮਤੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਲੱਜ਼ ਦੌਰਾਨ ਜਿਥੇ ਸਮੇਂ `ਤੇ ਦਵਾਈਆਂ ਦਿੱਤੀਆਂ ਗਈਆਂ, ਉਥੇ ਤਿੰਨ ਟਾਈਮ ਪੌਸ਼ਟਿਕ ਖਾਣੇ ਤੋਂ ਇਲਾਵਾ ਫ਼ਲ ਵੀ ਮੁਹੱਈਆ ਕਰਵਾਏ ਗਏ।ਉਹ ਆਪਣੇ ਡੇਢ ਸਾਲ ਦੇ ਬੇਟੇ ਅਭਿਜੋਤ ਸਿੰਘ ਅਤੇ 7 ਸਾਲਾ ਬੇਟੀ ਹਰਲੀਨ ਕੌਰ ਦੇ ਕੋਲ ਪਹੁੰਚੀ ਹੈ।ਇਸ ਗੱਲ ਦੀ ਵੀ ਖੁਸ਼ੀ ਹੈ ਕਿ ਕੋਰੋਨਾ ਪੋਜ਼ੀਟਿਵ ਉਸ ਦੇ ਪਤੀ ਅਤੇ ਸੱਸ ਵੀ ਤੰਦਰੁਸਤ ਹੋ ਚੁੱਕੇ ਹਨ ਅਤੇ ਪਰਿਵਾਰ ਵਿੱਚ ਅਸੀਂ ਇਕ ਵਾਰ ਫਿਰ ਇਕੱਠੇ ਹੋ ਚੁੱਕੇ ਹਾਂ। ਉਸ ਨੂੰ ਆਪਣੇ ਸਹੁਰੇ ਹਰਭਜਨ ਸਿੰਘ ਦੀ ਮੌਤ ਦਾ ਡਾਹਢਾ ਦੁੱਖ ਹੈ।ਇਸ ਮੌਕੇ `ਤੇ ਐਸ.ਐਮ.ਓ ਡਾ. ਜਸਵਿੰਦਰ ਸਿੰਘ ਅਤੇ ਡਾ. ਨਮਿਤਾ ਘਈ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …