Sunday, March 15, 2026

ਕੋਵਿਡ 19 ਵਿਰੁੱਧ ਮੈਦਾਨ ‘ਚ ਡਟੇ ਕਰਮਚਾਰੀਆਂ ਨੂੰ ਸਲਾਮ ਕਰੇਗਾ ਫ਼ਿਕੀ ਦਾ ਬੈਂਡ

ਅੰਮ੍ਰਿਤਸਰ, 25 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਮਹਾਂਮਾਰੀ ਦੌਰਾਨ ਜ਼ਰੂਰੀ ਸੇਵਾਵਾਂ ਦੇਣ ਵਾਲੇ ਹਰੇਕ ਵਿਭਾਗ, ਜਿਸ ਵਿਚ ਪੁਲਿਸ, PPNJ2504202007ਪ੍ਰਸ਼ਾਸ਼ਨ, ਡਾਕਟਰ, ਸਫਾਈ ਕਰਮਚਾਰੀ, ਪੈਰਾ ਮੈਡੀਕਲ ਸਟਾਫ, ਬਿਜਲੀ, ਟੈਲੀਫੋਨ ਸੇਵਾਵਾਂ ਦੇਣ ਦੇ ਨਾਲ-ਨਾਲ ਕਰਿਆਨਾ, ਸਬਜ਼ੀ, ਫਲ ਤੇ ਹੋਰ ਜ਼ਰੂਰੀ ਸੇਵਾਵਾਂ ਘਰ-ਘਰ ਪਹੁੰਚਾਉਣ ਵਾਲੇ ਲੋਕਾਂ ਦੀ ਹੌਸਲਾ ਅਫਜ਼ਾਈ ਲਈ ਅੱਜ ‘ਫਿਕੀ ਫਲੋਅ’ ਅਤੇ ਮਾਲੀ ਰਾਮ ਜਿਊਲਰ ਨੇ ਬੈਂਡ ਦੇ ਰੂਪ ਵਿੱਚ ‘ਵੀਲ੍ਹ ਆਫ ਹੋਪ’ ਨਾਮ ਦੀ ਯਾਤਰਾ ਜਿਲ੍ਹੇ ਵਿਚ ਸ਼ੁਰੂ ਕੀਤੀ ਹੈ।ਰੈਡ ਕਰਾਸ ਭਵਨ ਜਿੱਥੇ ਕਿ ਕੋਰੋਨਾ ਵਿਰੁੱਧ ਮੁੱਖ ਕੰਟਰੋਲ ਰੂਮ ਕੰਮ ਕਰ ਰਿਹਾ ਹੈ ਅਤੇ ਇਥੋਂ ਹੀ ਸਾਰੇ ਲੋੜਵੰਦ ਲੋਕਾਂ ਤੱਕ ਰਾਹਤ ਦੇਣ ਦੀ ਯੋਜਨਾਬੰਦੀ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਚੱਲਦੀ ਹੈ, ਵਿਖੇ ਇਹ ਬੈਂਡ ਕੰਮ ਵਿਚ ਲੱਗੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਸਲਾਮ ਕਰਨ ਲਈ ਪੁੱਜਾ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿਤਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਚੌਧਰੀ, ਸਹਾਇਕ ਕਮਿਸ਼ਨਰ ਅੰਕੁਰਜੀਤ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
                   ਡਿਪਟੀ ਕਮਿਸ਼ਨਰ ਢਿੱਲੋਂ ਨੇ ਫ਼ਿਕੀ ਫਲੋਅ ਵੱਲੋਂ ਸ਼ੁਰੂ ਕੀਤੇ ਇਸ ਮੋਬਾਈਲ ਬੈਂਡ ਲਈ ਧੰਨਵਾਦ ਕਰਦੇ ਕਿਹਾ ਕਿ ਇਹ ਜੰਗ ਵਿਚ ਡਟੇ ਹਰੇਕ ਕਰਮਚਾਰੀ ਦਾ ਹੌਸਲਾ ਵਧਾਏਗਾ ਅਤੇ ਉਸ ਨੂੰ ਇਹ ਮਹਿਸੂਸ ਹੋਵੇਗਾ ਜਿਲ੍ਹਾ ਵਾਸੀ ਉਸ ਨਾਲ ਹੀ ਖੜੇ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …