Monday, November 23, 2026

ਦਿੜ੍ਹਬਾ ‘ਚ ਆਏ ਜੰਗਲੀ ਜਾਨਵਰ ਨੂੰ ਫੜ੍ਹਣ ਲਈ ਜੰਗਲਾਤ ਮਹਿਕਮੇ ਵਲੋਂ ਯਤਨ ਜਾਰੀ

ਸੰਗਰੂਰ, 25 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ਦੇ ਦਿੜ੍ਹਬਾ ਵਿਖੇ ਵੀਰਵਾਰ ਦੀ ਦੇਰ ਸ਼ਾਮ ਇੱਕ ਜੰਗਲੀ ਜਾਨਵਰ ਦਿਖਾਈ ਦੇਣ ਤੋਂ PPNJ2504202013

ਬਾਅਦ ਜੰਗਲਾਤ ਮਹਿਕਮੇ ਵਲੋਂ ਉਕਤ ਜਾਨਵਰ ਨੂੰ ਫੜ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਾਤੜ੍ਹਾਂ ਰੋਡ ‘ਤੇ ਦਿੜ੍ਹਬਾ ਵਿਖੇ ਘਰਾਂ ਦੇ ਨੇੜ੍ਹੇ ਇੱਕ ਜੰਗਲੀ ਜਾਨਵਰ ਦੇਖਿਆ ਗਿਆ ਸੀ।ਜੰਗਲੀ ਜਾਨਵਰ ਇੱਕ ਘਰ ਦੇ ਬਾਹਰ ਲੱਗੇ ਕੈਮਰੇ ਵਿੱਚ ਵੀ ਦਿਖਾਈ ਦਿੱਤਾ।ਸ਼ਹਿਰ ਵਿੱਚ ਤੇਂਦੂਆ ਆਉਣ ਦੀ ਚਰਚਾ ਸੁਣਨ ਵਿੱਚ ਆ ਰਹੀ ਹੈ।ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਵੀ ਉਕਤ ਸਥਾਨ ‘ਤੇ ਪਹੁੰਚੀ।ਮਿਲੀ ਜਾਣਕਾਰੀ ਅਨੁਸਾਰ ਜੰਗਲੀ ਜਾਨਵਰ ਇੱਕ ਪੁਰਾਣੀ ਐਗਰੋ ਇੰਡਸਟਰੀ ਦੀ ਬਿਲਡਿੰਗ ਵਿੱਚ ਲੁਕਿਆ ਹੋਇਆ ਹੈ।ਜੰਗਲਾਤ ਮਹਿਕਮੇ ਦੀ ਟੀਮ ਵੱਲੋਂ ਉਕਤ ਜੰਗਲੀ ਜਾਨਵਰ ਨੂੰ ਫੜ੍ਹਣ ਲਈ ਇੰਡਸਟਰੀ ਵਿੱਚ ਪਿੰਜਰੇ ਲਗਾਏ ਗਏ ਹਨ।ਬਲਾਕ-1 ਅਫਸਰ ਇਕਬਾਲ ਸਿੰਘ ਨੇ ਦੱਸਿਆ ਕਿ ਜਾਨਵਰ ਤੇਂਦੂਆ ਹੋਣ ਦੇ ਹਾਲੇ ਤੱਕ ਕੋਈ ਸਬੂਤ ਸਾਹਮਣੇ ਨਹੀਂ ਆਏ ਹਨ।ਜਾਨਵਰ ਜੰਗਲੀ ਬਿੱਲਾ ਵੀ ਹੋ ਸਕਦਾ ਹੈ।ਜੰਗਲੀ ਜਾਨਵਰ ਨੂੰ ਫੜ੍ਹਨ ਲਈ ਯਤਨ ਕੀਤੇ ਜਾ ਰਹੇ ਹਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …