ਸੰਗਰੂਰ, 25 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਵਲੋਂ 17 ਅਪ੍ਰੈਲ ਨੂੰ ਆਪਣੀ ਵੈਬਸਾਈਟ ‘ਤੇ ਇਕ ਨੋਟਿਸ
ਜਾਰੀ ਕਰਕੇ ਬਿਜਲੀ ਐਕਟ 2003 ਦੇ ਵਿੱਚ ਪ੍ਰਸਤਾਵਿਤ ਸੋਧ ਸਬੰਧੀ ਸੁਝਾਅ ਮੰਗੇ ਗਏ ਹਨ।ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਜਿਸ ਸਮੇਂ ਸਾਰਾ ਦੇਸ਼ ਕਰੋਨਾ ਵਰਗੀ ਮਹਾਂਮਾਰੀ ਦੇ ਖਿਲਾਫ ਲੜ ਰਿਹਾ ਹੈ ਉਸ ਸਮੇਂ ਕੇਂਦਰ ਸਰਕਾਰ ਸੋਧ ਬਿਲ ਲੈ ਕੇ ਆ ਰਹੀ ਹੈ ਜੋ ਕਿ ਬਦਨੀਤੀ ਭਰਿਆ ਜਾਪਦਾ ਹੈ ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਸੁਝਾਅ ਅਤੇ ਇਤਰਾਜ਼ ਜਮ੍ਹਾਂ ਕਰਵਾਉਣ ਲਈ 21 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਪੀ.ਐਸ.ਈ.ਬੀ ਇੰਜੀਨੀਅਰ ਐਸੋਸੀਏਸ਼ਨ ਸੰਗਰੂਰ ਦੇ ਰੀਜਨਲ ਸਕੱੱਤਰ ਇੰਜੀਨੀਅਰ ਸੁਭਾਸ਼ ਵਾਧਵਾ ਸਹਾਇਕ ਕਾਰਜਕਾਰੀ ਇੰਜੀਨੀਅਰ ਵਲੋਂ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਬਿਜਲੀ ਐਕਟ 2003 ਦੇ ਵਿੱਚ ਇਸ ਪ੍ਰਸਤਾਵਿਤ ਸੋਧ ਨੂੰ ਲਿਆਉਣ ਦਾ ਸਮਾਂ ਠੀਕ ਨਹੀਂ ਹੈ। ਉਨਾਂ ਇਸ ਸਬੰਧੀ ਮੰਗੇ ਗਏ ਸੁਝਾਅ ਅਤੇ ਇਤਰਾਜ਼ ਪੇਸ਼ ਕਰਨ ਦਾ ਸਮਾਂ 30-9-2020 ਕੀਤਾ ਜਾਵੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media