ਐਸ.ਏ.ਐਸ ਨਗਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਲੋਕਾਂ ਨੂੰ ਤੁਰੰਤ ਡਾਕਟਰੀ ਸਹਾਇਤਾ
ਪ੍ਰਦਾਨ ਕਰਨ ਲਈ, ਪ੍ਰਾਈਵੇਟ ਸੈਕਟਰ ਦੀਆਂ ਐਂਬੂਲੈਂਸਾਂ ਦੀ ਲੋੜ ਪੈ ਰਹੀ ਹੈ।ਜਿਲ੍ਹਾ ਮੈਜਿਸਟ੍ਰੇਟ ਗਿਰੀਸ਼ ਦਿਆਲਨ ਨੇ ਐਂਬੂਲੈਂਸਾਂ ਨੂੰ ਕਿਰਾਏ `ਤੇ ਲੈਣ ਲਈ ਰੇਟ ਨਿਰਧਾਰਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਬੀਐਲਐਸ ਐਂਬੂਲੈਂਸ (2000 ਸੀਸੀ ਤੱਕ) ਦਾ ਰੇਟ ਪ੍ਰਤੀ ਦਿਨ 24 ਘੰਟੇ ਲਈ 2500 ਰੁਪਏ ਹੈ ਜਦੋਂ ਕਿ ਪ੍ਰਤੀ ਕਿਲੋਮੀਟਰ ਰੇਟ 10 ਰੁਪਏ ਹੈ।ਬੀ.ਐਲ.ਐਸ ਐਂਬੂਲੈਂਸ (2000 ਸੀ.ਸੀ ਅਤੇ ਇਸ ਤੋਂ ਉਪਰ) ਦਾ ਰੇਟ 3000 ਰੁਪਏ ਪ੍ਰਤੀ ਦਿਨ ਹੈ ਜਦਕਿ ਕਿਲੋਮੀਟਰ ਦੇ ਹਿਸਾਬ ਨਾਲ ਰੇਟ 12 ਰੁਪਏ ਪ੍ਰਤੀ ਕਿਲੋਮੀਟਰ ਹੈ।ਇਸੇ ਤਰ੍ਹਾਂ ਏ.ਸੀ ਐਲ.ਐਸ ਐਂਬੂਲੈਂਸ ਦਾ ਰੇਟ 4500 ਰੁਪਏ ਪ੍ਰਤੀ ਦਿਨ 24 ਘੰਟਿਆਂ ਲਈ ਹੈ, ਜਦੋਂ ਕਿ ਕਿਲੋਮੀਟਰ ਦੇ ਹਿਸਾਬ ਨਾਲ ਰੇਟ 15 ਰੁਪਏ ਪ੍ਰਤੀ ਕਿਲੋਮੀਟਰ ਹੋਵੇਗਾ।
ਵਾਹਨ ਦਾ ਕਿਰਾਇਆ ਦਾ ਭੁਗਤਾਨ ਉਸ ਵਿਅਕਤੀ ਦੁਆਰਾ ਕੀਤਾ ਜਾਵੇਗਾ ਜੋ ਵਾਹਨ ਨੂੰ ਹਾਇਰਿੰਗ ਪੁਆਇੰਟ ਤੋਂ ਲੈ ਕੇ ਡਰਾਪਿੰਗ ਪੁਆਇੰਟ ਤੱਕ ਕਿਰਾਏ ’ਤੇ ਲੈਂਦਾ ਹੈ।ਡਰਾਈਵਰ/ਯੂਨੀਅਨ/ਕੰਪਨੀ ਮਰੀਜ਼ ਨੂੰ ਨਿਰਧਾਰਤ ਸਥਾਨ `ਤੇ ਪਹੁੰਚਾਉਣ ਲਈ ਜਿੰਮੇੇਵਾਰ ਹੋਣਗੇ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media