Friday, October 9, 2026

ਕੋਰੋਨਾ ਵਾਇਰਸ – ਏਅਰ ਕੰਡੀਸ਼ਨਰ, ਕੂਲਰਾਂ ਦੀ ਵਰਤੋਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

ਭੀਖੀ/ ਮਾਨਸਾ, 27 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਤੇ ਏਅਰ ਕੰਡੀਸ਼ਨਰਾਂ, ਕੂਲਰਾਂ ਦਾ ਕੋਵਿਡ-19 ਦੇ ਮੱਦੇਨਜ਼ਰ DC Gurpal Singh Chahalਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਸਬੰਧੀ ਕੁੱਝ ਸਵਾਲੀਆ ਨਿਸ਼ਾਨ ਸਾਹਮਣੇ ਹਨ ਕੋਵਿਡ-19 ਦੀ ਮੌਜੂਦਾ ਸਥਿਤੀ ਵਿੱਚ ਕੁਝ ਚਿੰਤਾਜਨਕ ਸ਼ੰਕਾਵਾਂ ਸਾਹਮਣੇ ਆ ਰਹੀਆਂ ਹਨ ਕਿ ਏਅਰ ਕੰਡੀਸ਼ਨਰ ਦੀ ਵੱਡੇ ਸਥਾਨਾਂ ਜਿਵੇਂ ਕਿ ਮਾਲ, ਦਫ਼ਤਰ, ਹਸਪਤਾਲ ਆਦਿ ਵਿੱਚ ਵਰਤੋਂ ਨਾਲ ਲੋਕਾਂ ਨੂੰ ਖਤਰਾ ਹੋ ਸਕਦਾ ਹੈ।
                    ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਗਰਮੀਆਂ ਦੇ ਮੌਸਮ ਵਿੱਚ ਵੱਖ-ਵੱਖ ਥਾਵਾਂ ਤੇ ਏਅਰ ਕੰਡੀਸ਼ਨਰ ਅਤੇ ਕੂਲਰਾਂ ਦੀ ਵਰਤੋਂ ਸਬੰਧੀ ਸਿਹਤ ਵਿਭਾਗ ਪੰਜਾਬ ਵਲੋਂ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।ਜਿਸ ਮੁਤਾਬਕ ਘਰੇਲੂ ਥਾਵਾਂ ‘ਤੇ ਏਅਰ ਕੰਡੀਸ਼ਨ ਵਲੋਂ ਛੱਡੀ ਜਾ ਰਹੀ ਹਵਾ ਵਿਚ ਬਾਹਰੀ ਹਵਾ ਦਾ ਤਾਲਮੇਲ ਜਰੂਰੀ ਹੈ। ਇਸ ਲਈ ਏਅਰ ਕੰਡੀਸ਼ਨਰ ਵਾਲੇ ਕਮਰੇ ਦੀ ਖਿੜਕੀ ਥੋੜ੍ਹੀ ਜਿਹੀ ਖੁੱਲ੍ਹੀ ਰੱਖੋ ਤਾਂ ਜੋ ਕੁਦਰਤੀ ਹਵਾ ਅੰਦਰ ਆ ਸਕੇ। ਕਮਰੇ ਦਾ ਤਾਪਮਾਨ 24 ਤੋਂ 27 ਡਿਗਰੀ ਸੈਲਸੀਅਸ ਅਤੇ ਨਮੀਂ (ਹਿਊਮੀਡਿਟੀ) ਨੂੰ 40 ਤੋਂ 70 ਫੀਸਦੀ ਰੱਖਿਆ ਜਾਵੇ।ਜ਼ਿਆਦਾ ਵਿਅਕਤੀਆਂ ਵਾਲੇ ਕਮਰੇ ਵਿੱਚ ਅਗਜ਼ਾਸਟ ਫੈਨ ਲਗਾਇਆ ਜਾਵੇ।ਸਾਫ ਸਫਾਈ ਰੱਖੀ ਜਾਵੇ।
              ਉਨ੍ਹਾਂ ਦੱਸਿਆ ਕਿ ਵਪਾਰਕ ਅਤੇ ਉਦਯੋਗਿਕ ਥਾਵਾਂ ਤੇ ਤਾਜ਼ੀ ਹਵਾ ਦੀ ਆਵਾਜਾਈ ਬਹੁਤ ਜਰੂਰੀ ਹੈ। ਜਿਹੜੀਆਂ ਇਮਾਰਤਾਂ ਵਿਚ ਮਕੈਨਕਲ ਵੈਂਟੀਲੇਸ਼ਨ ਸਿਸਟਮ ਨਹੀਂ ਹੈ ਉਨ੍ਹਾਂ ਵਿਚ ਖੁੱਲ੍ਹਣ ਵਾਲੀਆਂ ਖਿੜਕੀਆਂ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਗਈ ਹੈ।ਇਸ ਤੋਂ ਇਲਾਵਾ ਰੀ-ਸਰਕੂਲੇਟ ਸਿਸਟਮ ਦੇ ਮਾਮਲੇ ਵਿਚ ਰਿਟਰਨ ਏਅਰ ਸਰਕੂਲੇਸ਼ਨ ਨੂੰ ਸੀਮਤ ਕੀਤਾ ਜਾਵੇ।ਇਸ ਰਿਟਰਨ ਏਅਰ ਸਿਸਟਮ ਨੂੰ ਐਗਜ਼ਾਸਟ ਸਿਸਟਮ ਵਿੱਚ ਬਦਲਿਆ ਜਾ ਸਕਦਾ ਹੈ।
ਸਿਹਤ ਸੰਸਥਾਵਾਂ ਦੇ ਖੇਤਰਾਂ ਵਿਚ ਬਾਕੀ ਸਾਰੇ ਹਸਪਤਾਲਾਂ ਜਾਂ ਬਿਲਡਿੰਗ ਨਾਲੋਂ ਏਅਰ ਕੰਡੀਸ਼ਨਿੰਗ ਸਿਸਟਮ ਵੱਖਰਾ ਹੋਵੇ ਤਾਂ ਜੋ ਸੰਭਾਵਿਤ ਸੰਕ੍ਰਮਿਤ ਹਵਾ ਜਾਂ ਛਿੱਟਿਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਕੋਵਿਡ-19 ਪ੍ਰਭਾਵਿਤ ਮਰੀਜ਼ ਦੇ ਕਮਰੇ ਦੀ ਐਗਜ਼ਾਸਟ ਹਵਾ ਦਾ ਟਰੀਟਮੈਂਟ, ਹੈਪਾ-ਫਿਲਟਰੇਸ਼ਲ ਜਾਂ ਕੈਮੀਕਲ ਡਿਸਇਨਫੈਕਸ਼ਨ ਨਾਲ ਕੀਤਾ ਜਾ ਸਕਦਾ ਹੈ, ਹਵਾ ਦੀ ਬਬਲੰਗ ਕਰਨ ਲਈ ਗੈਰ ਧਾਤੂ ਮਟੀਰੀਅਲ ਵਾਲੇ ਡਿਫਿਊਜ਼ਡ ਏਅਰ ਏਰੀਏਟਰ ਟੈਂਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਵਿਚ 1 ਫੀਸਦੀ ਸੋਡੀਅਮ ਹਾਈਪੋਕਲੋਰਾਈਟ ਸੋਲਿਊਸ਼ਨਸ ਦੀ ਵਰਤੋਂ ਕੀਤੀ ਜਾਵੇ।
               ਐਗਜ਼ਾਸਟ ਸਿਸਟਮ ਵਿਚ ਐਕਟਿਵ ਵਾਇਰਲ ਪਾਰਟੀਕਲ ਮੌਜੂਦ ਹੋਣ ਦੀ ਸੰਭਾਵਨਾ ਦੇ ਚੱਲਦਿਆਂ ਇਸ ਦੀ ਮੈਂਟੀਨੈਂਸ ਸਮੇਂ ਉਪਯੁਕਤ ਨਿੱਜੀ ਅਤੇ ਵਾਤਾਵਰਣ ਸੁਰੱਖਿਆ ਨਿਯਮਾਵਲੀ ਦੀ ਪਾਲਣੀ ਕੀਤੀ ਜਾਵੇ।
             ਕੋਵਿਡ-19 ਦੇ ਕਣਾਂ ਤੋਂ ਬਚਾਅ ਲਈ ਸੀਮਤ ਸਰੋਤਾਂ ਵਾਲੇ ਸਥਾਨਾਂ ‘ਤੇ ਆਈਸੋਲੇਸ਼ਨ ਲਈ ਕੁੱਝ ਅਸਥਾਈ ਦੀਵਾਰਾਂ ਬਣਾ ਕੇ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ।ਇਹ ਅਸਥਾਈ ਢਾਂਚੇ ਵਾਲੇ ਟੈਂਟ ਜਾਂ ਕਿਊਬੀਕਲ ਨੂੰ ਪਲਾਸਟਿਕ ਸ਼ੀਟ ਜਾਂ ਕੈਨਵਸ ਕਵਰ ਦਾ ਇਸਤੇਮਾਲ ਕਰਕੇ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਕਾਂਤਵਾਸ ਕੇਂਦਰ ਹਵਾਦਾਰ ਹੋਣੇ ਚਾਹੀਦੇ ਹਨ ਅਤੇ ਨੈਗਟਿਵ ਜਾਂ ਨਿਊਟ੍ਰਲ ਪ੍ਰੈਸ਼ਰ ਤੇ ਮੈਨਟੇਨ ਹੋਣੇ ਚਾਹੀਦੇ ਹਨ। ਮਕੈਨੀਕਲ ਵੈਂਟੀਲੇਸ਼ਨ ਇਕ ਵਾਰ ਵਰਤੋਂ ਵਾਲਾ ਹੋਣਾ ਚਾਹੀਦਾ ਹੈ, ਜੋ ਕਿ ਸਾਫ ਤੋਂ ਗੰਦੀ (ਮਰੀਜ਼ਾਂ ਵੱਲ ਸਾਫ ਅਤੇ ਐਗਜ਼ਾਸਟ ਵੱਲ ਗੰਦੀ) ਹਵਾ ਲੈ ਜਾਣ ਦੇ ਵਹਾਅ ਦੇ ਤਰੀਕੇ ਅਨੁਸਾਰ ਕੰਮ ਵਿਚ ਲਿਆਂਦਾ ਜਾਵੇ।
              ਤਾਜ਼ੀ ਹਵਾ ਅਤੇ ਵੈਂਟੀਲੇਸ਼ਨ ਸਿਸਟਮਾਂ ਨੂੰ ਆਫ ਸਾਈਕਲ ਦੌਰਾਨ ਚੱਲਦਾ ਰੱਖਿਆ ਜਾਵੇ ਅਤੇ ਛੁੱਟੀ ਜਾਂ ਹਫ਼ਤੇ ਦੇ ਅੰਤਿਮ ਦਿਨ ਨੂੰ ਏਅਰ ਸਰਕੂਲੇਸ਼ਨ ਮੋਡ ਵਿਚ ਰੱਖਿਆ ਜਾਵੇ।
            ਉਨ੍ਹਾਂ ਅੱਗੇ ਦੱਸਿਆ ਕਿ ਦਿਫ਼ਤਰਾਂ ਵਿਚ ਗਰਮੀ ਦੇ ਮੌਸਮ ਵਿੱਚ ਵੱਖ-ਵੱਖ ਤਰਾਂ ਦੀ ਏਅਰ ਕੰਡੀਸ਼ਨਿੰਗ ਵਰਤੀ ਜਾਂਦੀ ਹੈ, ਜਿਵੇਂ ਕਿ ਵਿੰਡੋ/ਸਪਲਿਟ ਏਅਰ ਕੰਡੀਸ਼ਨਰ/ਸੈਂਟਰਲ ਏਅਰ ਕੰਡੀਸ਼ਨਰ/ਕੂਲਰ ਆਦਿ।ਮੈਨੇਜ਼ਮੈਂਟ ਨੂੰ ਸਲਾਹ ਦਿੱਤੀ ਜਾਂਦੀ ਹੈ ਉਹ ਆਪਣੇ ਦਫ਼ਤਰਾਂ ਵਿਚ ਵਰਤੀ ਜਾਣ ਵਾਲੀ ਏਅਰ ਕੰਡੀਸ਼ਨਿੰਗ ਤਕਨੀਕ ਅਨੁਸਾਰ ਸਿਹਤ ਵਿਭਾਗ ਦੁਆਰਾ ਜਾਰੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …