Thursday, August 13, 2026

ਗੜਸ਼ੰਕਰ ਨੂੰ ਹੌਟਸਪਾਟ ਤੋਂ ਗਰੀਨ ਜ਼ੋਨ ਵੱਲ ਵਧਾ ਰਹੇ ਹਨ ਐਸ.ਡੀ.ਐਮ ਹਰਬੰਸ ਸਿੰਘ

ਪਰਿਵਾਰ ਨੂੰ ਨਾਲ ਲੈ ਕੇ ਕੋਰੋਨਾ ਮ੍ਰਿਤਕ ਦੇ ਸਸਕਾਰ ‘ਚ ਨਿਭਾਈ ਅਹਿਮ ਭੂਮਿਕਾ -ਡੀ.ਸੀ

ਹੁਸ਼ਿਆਰਪੁਰ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਐਸ.ਡੀ.ਐਮ ਹਰਬੰਸ ਸਿੰਘ ਦੀਆਂ ਅਗਾਂਹਵਧੂ ਕੋਸ਼ਿਸ਼ਾਂ ਸਦਕਾ ਹੁਸ਼ਿਆਰਪੁਰ ਜ਼ਿਲੇ ਦਾ ਹੌਟਸਪਾਟ ਬਣਿਆ Corona fightsਗੜਸ਼ੰਕਰ ਹੁਣ ਗਰੀਨ ਜ਼ੋਨ ਬਣਨ ਵੱਲ ਵਧ ਰਿਹਾ ਹੈ।ਜਿਥੇ ਕਈ ਥਾਵਾਂ `ਤੇ ਕੋਰੋਨਾ ਮ੍ਰਿਤਕ ਦੇ ਸਸਕਾਰ ਦੌਰਾਨ ਸਮੱਸਿਆਵਾਂ ਸਾਹਮਣੇ ਆਈਆਂ, ਉਥੇ ਐਸ.ਡੀ.ਐਮ ਨੇ ਸਮਾਜਿਕ ਸਮਰੱਥਾ ਬਰਕਰਾਰ ਰੱਖਦਿਆਂ ਪਰਿਵਾਰ ਨੂੰ ਨਾਲ ਲੈ ਕੇ ਕੋਰੋਨਾ ਮ੍ਰਿਤਕ ਹਰਭਜਨ ਸਿੰਘ ਦਾ ਸਸਕਾਰ ਸਹੀ ਤਰੀਕੇ ਨਾਲ ਕਰਵਾਇਆ, ਜੋ ਆਪਣੇ-ਆਪ ਵਿੱਚ ਇੱਕ ਮਿਸਾਲੀ ਕਦਮ ਹੈ।
           ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਐਸ.ਡੀ.ਐਮ ਹਰਬੰਸ ਸਿੰਘ ਦੀ ਅਗਾਂਹਵਧੂ ਭੂਮਿਕਾ ਸਦਕਾ ਜ਼ਿਲਾ ਗਰੀਨ ਜ਼ੋਨ ਵੱਲ ਵਧ ਰਿਹਾ ਹੈ।ਉਨਾਂ ਕਿਹਾ ਕਿ ਹੁਣ ਤੱਕ ਜ਼ਿਲੇ ਵਿੱਚ 6 ਕੋਰੋਨਾ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਇਹ ਸਾਰੇ ਸਬ-ਡਵੀਜ਼ਨ ਗੜਸ਼ੰਕਰ ਦੇ ਹੀ ਹਨ।ਉਨਾਂ ਕਿਹਾ ਕਿ ਪਿੰਡ ਮੋਰਾਂਵਾਲੀ ਦੇ ਪਹਿਲੇ ਪੋਜ਼ੀਟਿਵ ਹਰਭਜਨ ਸਿੰਘ ਦੀ ਅੰਮ੍ਰਿਤਸਰ ਵਿਖੇ ਮੌਤ ਹੋ ਚੁੱਕੀ ਹੈ, ਜਦਕਿ ਉਸ ਦੀ ਪਤਨੀ, ਬੇਟਾ, ਨੂੰਹ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਪੂਰੀ ਤਰਾਂ ਠੀਕ ਹੋ ਚੁੱਕੇ ਹਨ ਅਤੇ ਇਕ ਗੁਆਂਢੀ ਸਿਵਲ ਹਸਪਤਾਲ ਵਿਖੇ ਦਾਖਲ ਹੈ।ਉਕਤ ਤੋਂ ਇਲਾਵਾ ਸਬ-ਡਵੀਜ਼ਨ ਗੜਸ਼ੰਕਰ ਦੇ ਹੀ ਪਿੰਡ ਪੈਨਸਰਾ ਦੇ ਇਕ ਕੋਰੋਨਾ ਪੋਜ਼ੀਟਿਵ ਹਰਜਿੰਦਰ ਸਿੰਘ ਵੀ ਪੂਰੀ ਤਰਾਂ ਠੀਕ ਹੋ ਚੁੱਕੇ ਹਨ।
              ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਪਿੰਡ ਮੋਰਾਂਵਾਲੀ ‘ਚ ਪਹਿਲਾ ਪੋਜ਼ੀਟਿਵ ਕੇਸ ਆਉਣ ਸਾਰ ਹੀ ਐਸ.ਡੀ.ਐਮ ਵਲੋਂ ਪੁਲਿਸ ਅਤੇ ਸਿਹਤ ਵਿਭਾਗ ਨਾਲ ਤਾਲਮੇਲ ਪੈਦਾ ਕਰਕੇ ਤੁਰੰਤ ਪਿੰਡ ਮੋਰਾਂਵਾਲੀ ਅਤੇ ਨੇੜਲੇ 5 ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ।ਹਰਭਜਨ ਸਿੰਘ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਟਰੇਸ ਕਰਨ ਲਈ ਟੈਸਟ ਲੈਣੇ ਸ਼ੁਰੂ ਕਰ ਦਿੱਤੇ ਗਏ।ਸਿਹਤ ਵਿਭਾਗ ਵਲੋਂ ਡੋਰ-ਟੂ-ਡੋਰ ਸਰਵੇ ਯਕੀਨੀ ਬਣਾਇਆ ਗਿਆ।ਹਰਬੰਸ ਸਿੰਘ ਵਲੋਂ ਲਗਾਤਾਰ ਮੰਡੀਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਐਸ.ਡੀ.ਐਮ ਹਰਬੰਸ ਸਿੰਘ ਨੇ ਦੱਸਿਆ ਕਿ ਹੋਮ ਕੁਆਰਨਟੀਨ ਕੀਤੇ ਵਿਅਕਤੀਆਂ ਨੂੰ ਘਰਾਂ ਵਿੱਚ ਹੀ ਰੱਖਣਾ ਬੜੀ ਵੱਡੀ ਜ਼ਿੰਮੇਵਾਰੀ ਸੀ, ਜਿਸ ਲਈ ਐਸ.ਐਮ.ਓ ਡਾ. ਰਘਬੀਰ ਸਿੰਘ ਨਾਲ ਮਿਲ ਕੇ ਰਣਨੀਤੀ ਤਿਆਰ ਕੀਤੀ ਗਈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …