Friday, July 31, 2026

ਕੈਂਸਰ ਪੀੜਤ ਵਿਅਕਤੀ ਦੀ ਜੈ ਚਿੰਤਪੁਰਨੀ ਸੇਵਾ ਮੰਡਲ ਵਲੋਂ ਮਦਦ

ਭੀਖੀ, 4 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਵਾਂਗ ਕਸਬਾ ਭੀਖੀ Cancerਵਿਖੇ ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਵਲੋਂ ਰੋਜ਼ਾਨਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ।ਮੰਡਲ ਪ੍ਰਧਾਨ ਪ੍ਰਸ਼ੋਤਮ ਬਿੱਲੂ ਨੇ ਦੱਸਿਆ ਕਿ ਕਸਬੇ ਦੇ ਨੇੜਲੇ ਪਿੰਡ ਖੀਵਾ ਕਲਾਂ ਵਿਖੇ ਕੈਂਸਰ ਨਾਲ ਪੀੜਤ ਵਿਅਕਤੀ ਦੀ ਮੰਡਲ ਵਲੋਂ ਪੁਲਿਸ ਪ੍ਰਸਾਸ਼ਸਨ ਦੇ ਸਹਿਯੋਗ ਨਾਲ ਮਦਦ ਕੀਤੀ ਗਈ।ਇਸ ਮੌਕੇ ਨਰੇਸ਼ ਕੁਮਾਰ, ਮੱਖਣ ਮੱਤੀ, ਮੰਗਤ ਖੀਵਾਂ, ਮਨੂੰ ਰਿਸ਼ੀ, ਸੁਨੀਲ਼ ਕੁਮਾਰ, ਸ਼ਿਵ ਬਾਂਸਲ, ਰਾਜੂ ਧਲੇਵਾਂ, ਅਮਨ ਸ਼ਰਧਾ, ਓਮ ਪ੍ਰਕਾਸ਼, ਮੱਖਣ ਰਾਮ ਅਤੇ ਸ਼ਿਵਜੀ ਰਾਮ ਹਾਜ਼ਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …