ਫ਼ਰੀਦਕੋਟ 4 ਮਈ (ਪੰਜਾਬ ਪੋਸਟ ਬਿਊਰੋ) – ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਪ੍ਰਿੰਸੀਪਲ ਡਾ. ਦੀਪਕ ਜੋਨ ਭੱਟੀ ਨੇ ਮੀਡੀਆ ਦੇ ਇੱਕ ਹਿੱਸੇ
ਵਿੱਚ ਛਪੀਆਂ ਇਨਾਂ ਖਬਰਾਂ ਨੂੰ ਨਿਰਆਧਾਰ ਅਤੇ ਤੱਥਾਂ ਤੋਂ ਰਹਿਤ ਦੱਸਿਆ ਹੈ।ਜਿਸ ਵਿੱਚ ਫਿਰੋਜ਼ਪੁਰ ਨਾਲ ਸਬੰਧਤ ਮਰੀਜ਼ ਅਸ਼ੋਕ ਕੁਮਾਰ ਜਿਸ ਦੀ ਕਿ ਪਿਛਲੇ ਦਿਨਾਂ ਕਰੋਨਾ ਕਾਰਣ ਮੌਤ ਹੋ ਚੁੱਕੀ ਸੀ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਪਿਛਲੇ ਇੱਕ ਮਹੀਨੇ ਤੋਂ ਦਾਖਲ ਦੱਸਿਆ ਗਿਆ ਸੀ ।
ਪ੍ਰਿੰਸੀਪਲ ਡਾ. ਭੱਟੀ ਨੇ ਦੱਸਿਆ ਕਿ ਫਿਰੋਜ਼ਪੁਰ ਸਿਵਲ ਸਰਜਨ ਵੱਲੋਂ ਫਰੀਦਕੋਟ ਰੈਫਰ ਕੀਤਾ ਗਿਆ ਮਰੀਜ਼ ਅਸ਼ੋਕ ਕੁਮਾਰ ਬੀਤੀ ਇੱਕ ਅਤੇ ਦੋ ਮਈ ਦੀ ਦਰਮਿਆਨੀ ਰਾਤ ਨੂੰ ਫੇਫੜਿਆਂ ਦੀ ਸਮੱਸਿਆ ਅਤੇ ਕਰੋਨਾ ਦੀ ਲਾਗ ਦੇ ਸ਼ੱਕ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਲਿਆਂਦਾ ਗਿਆ ਸੀ।ਉਨਾਂ ਕਿਹਾ ਕਿ ਮਰੀਜ਼ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।ਮ੍ਰਿਤਕ ਕਰੋਨਾ ਦਾ ਸ਼ੱਕੀ ਮਰੀਜ਼ ਹੋਣ ਕਾਰਨ ਉਸ ਦਾ ਕੋਵਿਡ-19 ਟੈਸਟ ਲਿਆ ਗਿਆ ਅਤੇ ਉਸ ਉਪਰੰਤ ਲਾਸ਼ ਨੂੰ ਪ੍ਰੋਟੋਕਾਲ ਅਨੁਸਾਰ ਮੁਰਦਾ ਘਰ ਵਿੱਚ ਰੱਖਿਆ ਗਿਆ।ਇਸ ਸਬੰਧੀ ਜਾਣਕਾਰੀ ਸਬੰਧਤ ਸਿਵਲ ਸਰਜਨ ਫ਼ਿਰੋਜ਼ਪੁਰ ਨੂੰ ਦਿੱਤੀ ਗਈ ਅਤੇ ਮ੍ਰਿਤਕ ਦੇਹ ਪ੍ਰੋਟੋਕਾਲ ਅਨੁਸਾਰ ਵਾਪਸ ਭੇਜੀ ਗਈ।ਉਨਾਂ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਕਿ ਰੋਗੀ ਨੂੰ ਜੀ.ਜੀ.ਐਸ ਮੈਡੀਕਲ ਕਾਲਜ ਵਿੱਚ ਇੱਕ-ਦੋ ਮਹੀਨੇ ਪਹਿਲਾਂ ਭਰਤੀ ਕਰਵਾਇਆ ਗਿਆ ਸੀ ਅਤੇ ਇੱਥੇ ਹੀ ਉਸ ਦੀ ਮੌਤ ਹੋਈ ਹੈ ਜੋ ਕਿ ਅਸਲ ਵਿਚ ਗਲਤ ਹੈ।ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਤੇ ਵੀ.ਸੀ ਬਾਬਾ ਫਰੀਦ ਯੂਨੀਵਰਸਿਟੀ ਨੂੰ ਵੀ ਲਿਖਤੀ ਤੌਰ ‘ਤੇ ਸੂਚਿਤ ਕੀਤਾ ਗਿਆ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media