Thursday, July 9, 2026

ਆਸਾਮ ਸਰਕਾਰ ਨੇ ਸੂਬਾ ਵਾਸੀਆਂ ਨੂੰ ਵਾਪਸ ਲਿਆਉਣ ਲਈ ਜਾਰੀ ਕੀਤੀ ਹੈਲਪਲਾਈਨ

ਆਪਣੇ ਰਾਜਾਂ ਨੂੰ ਜਾਣ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ ਲੋਕ -ਡਿਪਟੀ ਕਮਿਸ਼ਨਰ

ਲੁਧਿਆਣਾ, 6 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਫਿਊ ਦੇ ਚੱਲਦਿਆਂ ਜੇਕਰ Pardeep Aggarwal DC Ldhਹੋਰਨਾਂ ਰਾਜਾਂ ਦੇ ਲੋਕ ਪੰਜਾਬ ਵਿੱਚ ਫਸੇ ਹੋਏ ਹਨ ਅਤੇ ਉਹ ਆਪਣੇ ਸੂਬਿਆਂ ਨੂੰ ਵਾਪਸ ਜਾਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਕੇਂਦਰ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਉਹ ਵੈਬਸਾਈਟ www.covidhelp.punjab.gov.in ਤੇ ਅਪਲਾਈ ਕਰ ਸਕਦੇ ਹਨ। ਇਹ ਸਹੂਲਤ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ ਕੋਵਾ ਐਪ `ਤੇ ਵੀ ਉਪਲਬਧ ਹੈ।
             ਉਨਾਂ ਦੱਸਿਆ ਕਿ ਕੇਰਲਾ ਅਤੇ ਤਾਮਿਲਨਾਡੂ ਤੋਂ ਬਾਅਦ ਹੁਣ ਆਸਾਮ ਸਰਕਾਰ ਨੇ ਵੀ ਆਪਣੇ ਲੋਕਾਂ ਨੂੰ ਵਾਪਸ ਬੁਲਾਉਣ ਲਈ ਹੈਲਪਲਾਈਨ ਦੀ ਸ਼ੁਰੂਆਤ ਕਰ ਦਿੱਤੀ ਹੈ।ਜੇਕਰ ਆਸਾਮ ਨਾਲ ਸੰਬੰਧਤ ਕਿਸੇ ਵੀ ਵਿਅਕਤੀ ਨੇ ਜੇਕਰ ਵਾਪਸ ਜਾਣਾ ਹੈ ਤਾਂ ਉਹ ਨੰਬਰ 7428159966 `ਤੇ ਮਿਸ ਕਾਲ ਕਰ ਸਕਦੇ ਹਨ, ਜਿਸ `ਤੇ ਉਨਾਂ ਨੂੰ 48 ਘੰਟੇ ਵਿੱਚ ਇੱਕ ਲਿੰਕ ਪ੍ਰਾਪਤ ਹੋਵੇਗਾ, ਜਿਸ ਨੂੰ ਖੋਹਲ ਕੇ ਆਪਣੀ ਜਾਣਕਾਰੀ ਭਰ ਸਕਦੇ ਹਨ।ਇਸ ਤੋਂ ਇਲਾਵਾ ਜਿਨਾਂ ਲੋਕਾਂ ਨੇ ਆਪਣਾ ਸਾਧਨਾਂ `ਤੇ ਵਾਪਸ ਜਾਣਾ ਹੈ ਤਾਂ ਉਨਾਂ ਲਈ ਈਮੇਲ ਐਡਰੈਸ assamtransportrelief@gmail.com ਜਾਰੀ ਕੀਤਾ ਗਿਆ ਹੈ, ਜਿਸ `ਤੇ ਸਾਰਾ ਵੇਰਵਾ ਭੇਜਿਆ ਜਾ ਸਕਦਾ ਹੈ।
             ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਕੇਰਲਾ ਅਤੇ ਤਾਮਿਲਨਾਡੂ ਨਾਲ ਸੰਬੰਧਤ ਲੋਕਾਂ ਦੀ ਸਹੂਲਤ ਲਈ ਵੀ ਉਥੋਂ ਦੀਆਂ ਸਰਕਾਰਾਂ ਵੱਲੋਂ ਵੀ ਵੈੱਬ ਲਿੰਕ ਜਾਰੀ ਕੀਤੇ ਹਨ, ਜਿਨਾਂ ਦੀ ਵਰਤੋਂ ਕਰਕੇ ਉਥੋਂ ਦੇ ਵਸਨੀਕ ਆਪਣੇ ਰਾਜਾਂ ਨੂੰ ਵਾਪਸ ਜਾ ਸਕਣਗੇ। ਉਨਾਂ ਦੱਸਿਆ ਕਿ ਕੇਰਲਾ ਨਾਲ ਸੰਬੰਧਤ ਵਿਅਕਤੀ ਵੈਬ ਲਿੰਕ <https://www.registernorkaroots.org/> `ਤੇ ਅਤੇ ਤਾਮਿਲਨਾਡੂ ਨਾਲ ਸੰਬੰਧਤ ਲੋਕ ਵੈਬ ਲਿੰਕ tnepass.tnega.org `ਤੇ ਅਪਲਾਈ ਕਰ ਸਕਦੇ ਹਨ।
              ਜਦਕਿ ਬਿਹਾਰ ਰਾਜ ਵਲੋਂ ਆਪਣੇ ਨਾਗਰਿਕਾਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਾਉਣ ਲਈ ਵੈਬਸਾਈਟ www.aapda.bih.nic.in ਤਿਆਰ ਕੀਤੀ ਹੈ। ਇਸ ਵੈਬਸਾਈਟ `ਤੇ ਅਪਲਾਈ ਕਰਨ ਨਾਲ ਬਿਹਾਰ ਸਰਕਾਰ ਵਲੋਂ ਆਪਣੇ ਲੋਕਾਂ ਦੇ ਖ਼ਾਤਿਆਂ ਵਿੱਚ ਪ੍ਰਤੀ ਵਿਅਕਤੀ 1000 ਰੁਪਏ ਭੇਜੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਵੈਬਸਾਈਟ www.covidhelp.punjab.gov.in `ਤੇ ਮੁਹੱਈਆ ਫਾਰਮ `ਤੇ ਤਕਰੀਬਨ 25 ਵਿਅਕਤੀਆਂ ਦੀ ਡਿਟੇਲ ਭਰੀ ਜਾ ਸਕਦੀ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਜਾਣਾ ਚਾਹੁੰਦੇ ਹਨ ਤਾਂ ਇਸ ਲਿੰਕ `ਤੇ ਕਲਿਕ ਕਰਕੇ ਅਪਲਾਈ ਕਰ ਦੇਣ।ਜ਼ਿਲਾ ਪ੍ਰਸਾਸ਼ਨ ਵਲੋਂ ਜਦ ਵੀ ਉਨਾਂ ਦੇ ਰਾਜਾਂ ਨਾਲ ਰਾਬਤਾ ਕੀਤਾ ਜਾਵੇਗਾ ਤਾਂ ਉਨਾਂ ਨੂੰ ਸਹੂਲਤ ਨਾਲ ਇਥੋਂ ਭਿਜਵਾ ਦਿੱਤਾ ਜਾਵੇਗਾ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …