Saturday, September 19, 2026

ਟਿੱਚਰ ਹੋਗੀ

ਖੌਰੇ ਗੰਦਗੀ ਤਿੱਤਰ ਹੋਗੀ
ਗੰਗਾ ਸ਼ੁੱਧ ਨਿੱਤਰ ਹੋਗੀ।

ਕੁਦਰਤ ਨਾਲ ਜੋ ਕਰਦੇ ਟਿੱਚਰਾਂ
ਅੱਜ ਉਨ੍ਹਾਂ ਨਾਲ ਵੀ ਟਿੱਚਰ ਹੋਗੀ।

ਵਾਤਾਵਰਨ ਵੀ ਸ਼ੁੱਧ ਹੋ ਗਿਆ
ਪਾਣੀ-ਪੌਣ ਪਾਕ ਪਵਿੱਤਰ ਹੋਗੀ।

ਘਰਾਂ ‘ਚ ਕੈਦ ਕੱਟਣੀ ਪੈਗੀ,
ਸਾਂਝ ਲੱਗਦੀ ਤਿਤਰ ਹੋਗੀ।

ਦਾਲ ਜਿਸ ਵਿੱਚ ਸੀ ਧਰਦੀ,
ਟੁੱਟ ਕੇ ਤੋੜੀ ਠੀਕਰ ਹੋਗੀ।

ਮੂੰਹ ਨੱਕ ਲੈ ਢੱਕ ਅਰਵਿੰਦਰਾ,
ਕੋਰੋਨਾ ਬਿਮਾਰੀ ਮਿੱਤਰ ਹੋਗੀ।

ਕੁਦਰਤ ਨਾਲ ਜੋ ਕਰਦੇ ਟਿੱਚਰਾਂ
ਅੱਜ ਉਨ੍ਹਾਂ ਨਾਲ ਵੀ ਟਿੱਚਰ ਹੋਗੀ।

ਅਰਵਿੰਦਰ ਡਰੋਲੀ
ਮੋ – 99155-47728

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …