ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਦਾਨੀ ਸੱਜਣਾਂ ਦੀ ਮਦਦ ਨਾਲ 5500 ਪਰਿਵਾਰਾਂ ਲਈ ਸੁੱਕੇ ਰਾਸ਼ਨ ਦੇ 12 ਟਰੱਕ ਡਾਕਟਰੀ ਸਿੱਖਿਆ ਤੇ
ਖੋਜ ਮੰਤਰੀ ਓ.ਪੀ ਸੋਨੀ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਵਲੋਂ ਲੋੜਵੰਦਾਂ ’ਚ ਵੰਡਣ ਲਈ ਭੇਜੇ ਗਏ।ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਇਲਾਵਾ ਦਾਨੀ ਸੱਜਣ ਵੀ ਸੰਕਟ ਸਮੇਂ ਅੱਗੇ ਆਏ ਹਨ।ਅੱਜ ਸੋਨੀ ਪਰਿਵਾਰ, ਏ.ਐਸ ਫਾਰਮ, ਸਪਰਿੰਗਡੇਲ ਸਕੂਲ ਅੰਮ੍ਰਿਤਸਰ, ਰਮੇਸ਼ ਮਦਾਨ, ਸੁਰਜੀਤ ਭਾਟੀਆ, ਬਿਮਲ ਦੇ ਯੋਗਦਾਨ ਨਾਲ ਰਾਸ਼ਨ ਦਾਟ ਰੱਕ ਰਵਾਨਾ ਕੀਤਾ ਗਿਆ ਹੈ।ਇਸ ਸਮੇਂ ਡਿਪਟੀ ਮੇਅਰ ਯੂਨਿਸ, ਕੌਂਸਲਰ ਵਿਕਾਸ ਸੋਨੀ, ਸ੍ਰੀਮਤੀ ਰਾਜਬੀਰ ਕੌਰ, ਤਾਹਿਰ ਸ਼ਾਹ, ਅਰੁਨ ਕੁਮਾਰ ਪੱਪਲ, ਮਹੇਸ਼ ਖੰਨਾ, ਸੁਰਿੰਦਰ ਸ਼ਿੰਦਾ, ਸਰਬਜੀਤ ਲਾਟੀ, ਇਕਬਾਲ ਸਿੰਘ ਸ਼ੈਰੀ ਹਾਜ਼ਰ ਸਨ।