
ਅੰਮ੍ਰਿਤਸਰ, 10 ਅਕਤੂਬਰ (ਦੀਪ ਦਵਿੰਦਰ) -ਪ੍ਰਸਿੱਧ ਡਰਾਮਾ ਡਾਇਰੈਕਟਰ ਮੰਚਪ੍ਰੀਤ ਅਤੇ ਉਘੇ ਸਮਾਜ ਸੇਵਕ ਗੁਰਦੇਵ ਸਿੰਘ ਮਹਿਲਾਂਵਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਰੰਗਕਰਮੀ ਮੰਚ ਅੰਮ੍ਰਿਤਸਰ ਵੱਲੋਂ ਪੰਜਾਬ ਨਾਟਸ਼ਾਲਾ ਵਿਖੇ ਪੰਜਵਾਂ ਸੁਖਦੇਵ ਪ੍ਰੀਤ ਯਾਦਗਾਰੀ ਨਾਟਕ ਉਤਸਵ 10 ਤੋਂ 14 ਅਕਤੂਬਰ ਤੱਕ ਕਰਵਾਇਆ ਜਾਵੇਗਾ। 10 ਅਕਤੂਬਰ ਨੂੰ ਲੇਖਕ ਤੇ ਨਿਰਦੇਸ਼ਕ ਕੇਵਲ ਧਾਲੀਵਾਲ ਦਾ ਨਾਟਕ ‘ਕਿਸ ਠੱਗ ਨੇ ਲੁਟਿਆ ਸ਼ਹਿਰ ਮੇਰਾ’, 11 ਅਕਤੂਬਰ ਨੂੰ ਲੇਖਕ ਬਲਵੰਤ ਗਾਰਗੀ ਦਾ ਲਿਖਿਆ ਅਤੇ ਮੰਚਪ੍ਰੀਤ ਵੱਲੋਂ ਨਿਰਦੇਸ਼ਤ ਨਾਟਕ ‘ਲੋਹਾ ਕੁੱਟ’, 12 ਅਕਤੂਬਰ ਨੂੰ ਲੇਖਕ ਅਜੀਤ ਕੌਰ ਤੇ ਰਸ਼ਪਿੰਦਰ ਰਿਸਮ ਦਾ ਲਿਖਿਆ ਤੇ ਮੰਚਪ੍ਰੀਤ ਦੀ ਨਿਰਦੇਸ਼ਨਾ ਹੇਠ ਨਾਟਕ ‘ਅੱਧ ਵਿਚਾਲੇ’, 13 ਅਕਤੂਬਰ ਨੂੰ ਲੇਖਕ ਬਰਟੋਲਟ ਬ੍ਰੈਖਤ ਦਾ ਲਿਖਿਆ ਅਤੇ ਡਾਇਰੈਕਟਰ ਰਜਿੰਦਰ ਸਿੰਘ ਵੱਲੋਂ ਨਾਟਕ ‘ਕਾਇਦਾ’ ਅਤੇ 14 ਅਕਤੂਬਰ ਨੂੰ ਲੇਖਕ ਡਾ. ਚਰਨਦਾਸ ਸਿੱਧੂ ਅਤੇ ਮੰਚਪ੍ਰੀਤ ਦੀ ਨਿਰਦੇਸ਼ਨਾ ਹੇਠ ਨਾਟਕ ‘ਬਾਬਾ ਬੰਤੂ’ ਦਰਸ਼ਕਾਂ ਦੇ ਰੂਬਰੂ ਕੀਤੇ ਜਾਣਗੇ। ਇਸ ਮੌਕੇ ਰਛਪਾਲ ਰੰਧਾਵਾ ਅਤੇ ਸੰਨੀ ਮਹਾਜਨ ਹਾਜ਼ਰ ਸਨ।
Check Also
ਸਿੱਖਿਆ ਖੇਤਰ ‘ਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ, ਸਰਕਾਰ ਨੇ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ – ਹਰਭਜਨ ਸਿੰਘ ਈ.ਟੀ.ਓ
ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ) – ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media