Wednesday, August 19, 2026

ਬੀ. ਸੀ. ਸੀ. ਆਈ. ਨੌਰਥ ਜ਼ੋਨ ਕ੍ਰਿਕੇਟ ਟੂਰਨਾਮੈਂਟ (ਲੜਕੀਆਂ) ਵਿੱਚ ਦਿੱਲੀ ਨੇ ਹਰਿਆਣਾ ਨੂੰ ਹਰਾਇਆ

ਖ਼ਾਲਸਾ ਕਾਲਜ ਦੀ ਕ੍ਰਿਕੇਟ ਗਰਾਊਂਡ ਵਿਖੇ ਹੋਏ ਟੂਰਨਾਮੈਂਟ ਦਾ ਸ: ਛੀਨਾ ਨੇ ਕੀਤਾ ਉਦਘਾਟਨ

PPN10101418

ਅੰਮ੍ਰਿਤਸਰ, 10 ਅਕਤੂਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਦੇ ਇਤਿਹਾਸਕ ਕ੍ਰਿਕੇਟ ਮੈਦਾਨ ਵਿਖੇ ਅੱਜ ਬੋਰਡ ਆਫ਼ ਕੰਟਰੋਲ ਫਾਰ ਕ੍ਰਿਕੇਟ ਇਨ ਇੰਡੀਆ (ਬੀ. ਸੀ. ਸੀ. ਆਈ.) ਵੱਲੋਂ 18 ਅਕਤੂਬਰ ਤੱਕ ਚਲਣ ਵਾਲੇ ਅੰਡਰ-19 ਲੜਕੀਆਂ ਦੇ ਅੰਤਰਰਾਜੀ ਕ੍ਰਿਕੇਟ ਟੂਰਨਾਮੈਂਟ ਵਿੱਚ ਦਿੱਲੀ ਨੇ ਹਰਿਆਣਾ ਨੂੰ 50 ਵਿੱਚੋਂ 36 ਓਵਰਾਂ ‘ਤੇ ਆਲ ਆਊਟ ਕਰਕੇ ਜਿੱਤ ਹਾਸਲ ਕੀਤੀ। ਟਾਸ ਜਿੱਤ ਕੇ ਦਿੱਲੀ ਦੀਆਂ ਖਿਡਾਰਣਾਂ ਨੇ ਪਹਿਲਾਂ ਬੱਲੇਬਾਜੀ ਕਰਦਿਆ ਸ਼ਾਨਦਾਰ 180 ਦੌੜਾਂ ਟੀਚਾ ਹਰਿਆਣਾ ਸਾਹਮਣੇ ਰੱਖਿਆ। ਪਰ ਹਰਿਆਣਾ ਦੀ ਪੂਰੀ ਟੀਮ ਇਸ ਲਕਸ਼ ਨੂੰ ਪੂਰਾ ਨਾ ਕਰਦਿਆ ਹੋਇਆ 36 ਓਵਰਾਂ ਵਿੱਚ ਸਿਰਫ਼ 67 ਦੌੜਾਂ ਬਣਾਕੇ ਆਲ ਆਊਟ ਹੋ ਗਈ।
ਇਸ ਤੋਂ ਪਹਿਲਾਂ ਅੱਜ ਸਵੇਰੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਰੰਗ-ਬਿਰੰਗੇ ਗੁਬਾਰੇ ਛੱਡਕੇ ਖੇਡਾਂ ਦਾ ਸ਼ਾਨਦਾਰ ਅਗਾਜ਼ ਕੀਤਾ। ਵਰਨਣਯੋਗ ਹੈ ਕਿ ਖ਼ਾਲਸਾ ਕਾਲਜ ਦੇ ਇਤਿਹਾਸਕ ਖੇਡ ਮੈਦਾਨ ਨੂੰ ਬੀ. ਸੀ. ਸੀ. ਆਈ. ਦੁਆਰਾ ਖਾਸ ਇਨ੍ਹਾਂ ਜ਼ੋਨਲ ਪੱਧਰ ਦੇ ਮੈਚਾਂ ਲਈ ਚੁਣਿਆ ਗਿਆ ਹੈ। ਇਸ ਮੈਦਾਨ ਵਿੱਚ 5 ਹੋਰ ਮੈਚ ਖੇਡੇ ਜਾਣੇ ਹਨ। ਸ: ਛੀਨਾ ਨੇ ਕਿਹਾ ਕਾਲਜ ਦਾ ਇਹ ਕ੍ਰਿਕੇਟ ਮੈਦਾਨ 1934 ਵਿੱਚ ਬਣਿਆ ਸੀ ਅਤੇ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕੈਪਟਨ ਬਿਸ਼ਨ ਸਿੰਘ ਬੇਦੀ ਵਰਗੇ ਮਹਾਨ ਖਿਡਾਰੀ ਕਾਲਜ ਦੀ ਦੇਨ ਹਨ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਬੀ. ਸੀ. ਸੀ. ਆਈ. ਨੇ ਸਾਡੇ ਕਾਲਜ ਦੇ ਖੇਡ ਮੈਦਾਨ ਦੀ ਚੋਣ ਕੀਤੀ। ਜਿਸ ਨਾਲ ਕਾਲਜ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਖੇਡਾਂ ਪ੍ਰਤੀ ਉਤਸੁਕਤਾ ਵਧੀ ਅਤੇ ਦੇਸ਼ ਦਾ ਨੌਜਵਾਨ ਜੋ ਕਿ ਨਸ਼ਿਆ ਵਰਗੀ ਦਲਦਲ ਵਿੱਚ ਧੱਸਦਾ ਹੈ, ਨੂੰ ਇਸ ਸਮਾਜਿਕ ਕੁਰੀਤੀ ਤੋਂ ਛੁਟਕਾਰਾ ਪਾਉਣ ਲਈ ਅਜਿਹੇ ਮੁਕਾਬਲਿਆਂ ਦੀ ਭਾਵਨਾ ਉਜਾਗਰ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ‘ਤੇ ਐਡਵੋਕੇਟ ਪ੍ਰਦੀਪ ਸੈਣੀ ਤੋਂ ਇਲਾਵਾ ਪ੍ਰੋ: ਸਤਨਾਮ ਸਿੰਘ, ਡਾ. ਦਲਜੀਤ ਸਿੰਘ, ਪ੍ਰੋ: ਗੁਰਬਖਸ਼ ਸਿੰਘ ਆਦਿ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply