Wednesday, March 18, 2026

 ਅਮਿੱਟ ਯਾਦਾਂ ਛੱਡ ਗਿਆ ਸਾਰਚੂਰ ਦਾ ਪੇਂਡੂ ਖੇਡ ਮੇਲਾ

ਮੇਲੇ ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ- ਰਵੀਕਰਨ ਕਾਹਲੋਂ

PPN11101401

ਰਵੀਕਰਨ ਸਿੰਘ ਕਾਹਲੌਂ ਕਬੱਡੀ ਟੀਮ ਨੂੰ ਮਿਲਦੇ ਹੋਏ ਅਤੇ ਇਨਾਮ ਤਕਸੀਮ ਕਰਦੇ ਹੋਏ।

ਬਟਾਲਾ, 11 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਪੀਰਾਂ, ਪੈਗੰਬਰਾਂ, ਰਿਸ਼ੀਆਂ-ਮੁਨੀਆਂ ਦੀ ਵਰੋਸਾੲਂੀ ਧਰਤੀ ਹੈ, ਜਿੱਥੇ ਪਿੰਡਾਂ ਅਤੇ ਕਸਬਿਆਂ ਵਿੱਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਸੱਭਿਆਚਾਰਕ ਅਤੇ ਖੇਡ ਮੇਲੇ ਲੱਗਦੇ ਰਹਿੰਦੇ ਹਨ ਜੋ ਕਿ ਸਾਡੇ ਪੁਰਾਣੇ ਸੱਭਿਆਚਾਰ ਅਤੇ ਖੇਡ ਵਿਰਸੇ ਨੂੰ ਤਰੋ-ਤਾਜ਼ਾ ਕਰਦੇ ਰਹਿੰਦੇ ਹਨ। ਇਸੇ ਤਰਖ਼ਾ ਦਾ ਹੀ ਸੱਭਿਆਚਾਰਕ ਅਤੇ ਪੇਂਡੂੁ ਖੇਡ ਮੇਲਾ ਹਰ ਸਾਲ ਇੱਥੋਂ ਦੇ ਨਜ਼ਦੀਕੀ ਪਿੰਡ ਸਾਰਚੂਰ ਵਿਖੇ ਸਮੂਹ ਗ੍ਰਾਮ ਪੰਚਾਇਤਾਂ ਸਾਰਚੂਰ, ਲੰਗਰਵਾਲ, ਕੋਟਲੀ ਢਾਡੀਆਂ, ਪਾਰੋਵਾਲ, ਨਾਸਰਕੇ, ਕਾਲੂਵਾਲ, ਭਾਰਥਵਾਲ, ਜਾਂਗਲਾ ਦੇ ਸਹਿਯੋਗ ਨਾਲ ਬਾਬਾ ਘਣੀ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਇਸ ਸਾਲ ਵੀ ਬੀਤੇ ਦਿਨ ਦੋ ਰੋਜ਼ਾ ਪੇਂਡੂ ਖੇਡ ਮੇਲਾ ਇਹਨਖ਼ਾਂ ਲੋਕਲ ਪੰਚਾਇਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਵੀਕਰਨ ਸਿੰਘ ਕਾਹਲੌਂ ਚੇਅਰਮੈਨ ਟਿਊਬਵੈਲ ਕਾਰਪੋਰੇਸ਼ਨ ਪੰਜਾਬ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਪੇਂਡੂ ਖੇਡ ਮੇਲੇ ਵਿੱਚ ਪੇਂਡੂ ਵਾਲੀ ਵਾਲ ਮੁਕਾਬਲਿਆਂ ਵਿੱਚ 35 ਟੀਮਾਂ ਨੇ ਭਾਗ ਲਿਆ, ਜਿੰਨਖ਼ਾਂ ਵਿੱਚੋਂ ਫਾਈਨਲ ਮੈਚ ਭਿੰਡਰ ਕਲਾਂ ਕਲੱਬ ਮੋਗਾ ਅਤੇ ਨਾਨੋਵਾਲ ਕਲੱਬ ਫਤਿਹਗੜਖ਼ ਸਾਹਿਬ ਵਿੱਚ ਹੋਇਆ ਜਿਸ ਵਿੱਚ ਭਿੰਡਰ ਕਲਾਂ ਕਲੱਬ ਮੋਗਾ ਦੀ ਟੀਮ ਨੇ ਬਾਜ਼ੀ ਮਾਰੀ। ਇਸੇ ਤਰਖ਼ਾਂ ਨਿਵੇਕਲੀ ਕਿਸਮ ਦੀ 60 ਸਾਲ ਤੋਂ ਜਿਆਦਾ ਉਮਰ ਦੇ ਬਜੁਰਗਾਂ ਦੀ ਕਬੱਡੀ ਵਿਸ਼ੇਸ ਖਿੱਚ ਦਾ ਕੇਂਦਰ ਬਣੀ, ਜਿਸ ਵਿੱਚ ਪਿੰਡ ਸਾਰਚੂਰ ਦੀ ਬਜ਼ੁਰਗਾਂ ਦੀ ਟੀਮ ਜੇਤੂ ਰਹੀ। ਕਬੱਡੀ ਇੰਟਰਨੈਸ਼ਨਲ ਦੇ ਮੈਚ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਅਤੇ ਅੰਬੀ ਹਠੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਵਿਚਕਾਰ ਹੋਏ, ਜਿਸ ਵਿੱਚ ਅੰਬੀ ਹਠੂਰ ਕਲੱਬ ਦੀ ਟੀਮ ਜੇਤੂ ਰਹੀ। ਲੜਕੀਆਂ ਦੇ ਕਬੱਡੀ ਮੁਕਾਬਲਿਆਂ ਵਿੱਚ ਹਰਿਆਣਾ ਕਬੱਡੀ ਦੀ ਟੀਮ ਨੇ ਪੰਜਾਬ ਕਬੱਡੀ ਟੀਮ ਨੂੰੂ ਹਰਾ ਕੇ ਆਪਣਾ ਲੋਹਾ ਮਨਵਾਇਆ। ਇਸ ਸਮੇਂ ਸ਼ਾਮ ਨੂੰ ਕੁਸ਼ਤੀਆਂ ਵੀ ਕਰਵਾਈਆਂ ਗਈਆ ਅਤੇ ਹੋਰ ਪੇਂਡੂ ਖੇਡਾਂ ਵੀ ਹੋਈਆਂ। ਅੰਤ ਵਿੱਚ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਰਵੀਕਰਨ ਸਿੰਘ ਕਾਹਲੌਂ ਚੇਅਰਮੈਨ ਟਿਊਬਵੈਲ ਕਾਰਪੋਰੇਸ਼ਨ ਪੰਜਾਬ ਨੇ ਆਪਣੇ ਕਰ ਕਮਲਾਂ ਨਾਲ ਨਿਭਾਈ। ਉਹਨਖ਼ਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਇਹ ਸੱਭਿਆਚਾਰਕ ਅਤੇ ਖੇਡ ਮੇਲੇ ਸਾਡੇ ਜੀਵਨ ਦਾ ਅਟੁੱਟ ਅੰਗ ਹਨ ਅਤੇ ਸਾਡੇ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ। ਇਸ ਸਮੇਂ ਪਹੁੰਚੇ ਪਤਵੰਤਿਆਂ ਵਿੱਚ ਗੁਰਅੰਮ੍ਰਿਤਪਾਲ ਸਿੰਘ ਲਵਲੀ, ਮਨਦੀਪ ਸਿੰਘ ਪ੍ਰਿੰਸ, ਕੰਵਲਦੀਪ ਸਿੰਘ ਬਾਜਵਾ, ਸੁਖਪ੍ਰੀਤ ਸਿੰਘ ਬਾਜਵਾ, ਕੁਲਦੀਪ ਸਿੰਘ ਸਰਪੰਚ ਨਾਸਰਕੇ, ਹਰਮਿੰਦਰ ਸਿੰਘ ਸੰਧੂ ਨਾਸਰਕੇ, ਗੁਰਪ੍ਰੀਤ ਸਿੰਘ ਸਰਪੰਚ ਜਾਂਗਲਾ, ਹਰਿੰਦਰ ਸਿੰਘ ਮੁੱਖ ਸੇਵਾਦਾਰ, ਸੁਚੇਤ ਸਿੰਘ ਬਾਜਵਾ, ਗੁਰਦੀਪ ਸਿੰਘ, ਬਾਜਵਾ, ਰਜਿੰਦਰ ਸਿੰਘ ਕਾਹਲੌਂ, ਜੋਗਾ ਸਿੰਘ ਕਾਹਲੌਂ, ਬਲਵਿੰਦਰ ਸਿੰਘ ਸੈਕਟਰੀ, ਡਾ.ਗੁਰਨਾਮ ਸਿੰਘ, ਵਿਕਾਸ ਸ਼ਰਮਾ ਅੰਮ੍ਰਿਤਸਰ, ਗੁਰਦੇਵ ਸਿੰਘ ਬਾਜਵਾ ਪ੍ਰਧਾਨ ਕਲੱਬ, ਗੁਰਪ੍ਰੀਤ ਸਿੰਘ ਬਾਜਵਾ, ਮਾ.ਬਲਦੇਵ ਸਿੰਘ, ਗੁਰਮੇਜ਼ ਸਿੰਘ ਆਦਿ ਹਾਜ਼ਰ ਸ੍ਵ

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply