ਬਠਿੰਡਾ, 11 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਰਾਜਿੰਦਰਾ ਕਾਲਜ ਦੇ ਹਾਕੀ ਮੈਦਾਨ ‘ਚ ਖੇਡੇ ਗਏ ਵਿਸ਼ਵ ਕਬੱਡੀ ਲੀਗ ਦੇ ਪਹਿਲੇ ਦਿਨ ਹੀ ਪਹਿਲੇ ਮੈਚ ‘ਚ ਕੈਲੇਫੋਰਨੀਆ ਈਗਲਜ਼ ਦੀ ਟੀਮ ਨੇ ਵੈਨਕੂਵਰ ਲਾਇਨਜ਼ ਦੀ ਟੀਮ ਨੂੰ 65-53 ਨਾਲ ਹਰਾਕੇ, ਹਿੱਕ ਠੋਕਵੀਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਕੈਲੇਫੋਰਨੀਆ ਈਗਲਜ਼ ਦੀ 12 ਮੈਚਾਂ ‘ਚ ਸੱਤਵੀਂ ਜਿੱਤ ਸੀ ਅਤੇ ਵੈਨਕੂਵਰ ਲਾਇਨਜ਼ ਦੀ 12 ਮੈਚਾਂ ‘ਚ ਸੱਤਵੀਂ ਹਾਰ ਸੀ। ਇਸ ਮੈਚ ‘ਚ ਜੇਤੂ ਟੀਮ ਲਈ ਸੁਖਪਾਲ ਪਾਲੀ, ਹਰਜੀਤ ਫੱਕਰ ਝੰਡਾ, ਬੱਬੂ ਜਲਾਲ, ਮੀਕ ਸਿਆਟਲ ਤੇ ਬਲਕਾਰ ਸਿੰਘ ਨੇ ਸ਼ਾਨਦਾਰ ਖੇਡ ਦਿਖਾਈ। ਇਸ ਮੈਚ ‘ਚ ਜੇਤੂ ਟੀਮ ਦੇ ਬਲਦੇਵ ਬੱਬੂ ਜਲਾਲ ਨੂੰ ਮੈਨ ਆਫ ਦ ਮੈਚ ਅਤੇ ਮੀਕ ਸਿਆਟਲ ਨੂੰ ਸਰਵੋਤਮ ਜਾਫੀ ਦਾ ਖਿਤਾਬ ਦਿੱਤਾ ਗਿਆ।
ਇਸ ਮੈਚ ਦੇ ਪਹਿਲੇ ਕੁਆਰਟਰ ‘ਚ ਕੈਲੇਫੋਰਨੀਆ ਦੀ ਟੀਮ 20-13 ਦੀ ਬੜਤ ਨਾਲ ਸ਼ੁਰੂਆਤ ਕੀਤੀ। ਦੂਸਰੇ ਕੂਆਰਟਰ ‘ਚ ਵੀ ਇਹ ਟੀਮ 37-25 ਨਾਲ ਅਤੇ ਤੀਸਰੇ ਕੁਆਰਟਰ ‘ਚ 51-40 ਨਾਲ ਅੱਗੇ ਰਹੀ। ਅਖੀਰ ‘ਚ ਕੈਲੇਫੋਰਨੀਆ ਈਗਲਜ਼ ਨੇ 65-53 ਨਾਲ ਮੈਚ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਸ ਮੈਚ ‘ਚ ਜੇਤੂ ਟੀਮ ਲਈ ਬੱਬੂ ਜਲਾਲ ਨੇ 19, ਹਰਜੀਤ ਫੱਕਰ ਝੰਡਾ ਨੇ 17, ਸੁਖਪਾਲ ਪਾਲੀ ਨੇ 11, ਜਾਫੀ ਮੀਕ ਸਿਆਟਲ ਤੇ ਹਰਪ੍ਰੀਤ ਸਿੰਘ ਨੇ 2-2, ਬਲਕਾਰ ਸਿੰਘ, ਵਿਰੇਂਦਰ ਬੌਲਰ ਨੇ 1-1 ਅੰਕ ਹਾਸਿਲ ਕੀਤਾ। ਵੈਨਕੂਵਰ ਲਾਇਨਜ਼ ਲਈ ਸੁੱਚਾ ਸਿੰਘ ਨੇ 10, ਗਗਨਦੀਪ ਸਭਰਾ ਨੇ 17, ਜਾਫੀ ਗਗਨਦੀਪ ਸੱਤੀ, ਅੰਮ੍ਰਿਤਪਾਲ ਸ਼ੇਰੂ, ਜੁਗਰਾਜ ਸਿੰਘ ਨੇ 1-1 ਅੰਕ ਹਾਸਿਲ ਕੀਤਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …