Thursday, February 26, 2026

ਯੂਥ ਕਾਂਗਰਸੀਆਂ ਨੇ ਹਸਪਤਾਲ ਪਹੁੰਚ ਕੇ ਕੀਤਾ ਡਾਕਟਰਾਂ ਦਾ ਸਨਮਾਨ

ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਕੋਵਿਡ 19 ਦੇ ਦਹਿਸ਼ਤ ਵਿੱਚ ਜਦੋਂ ਆਦਮੀ-ਆਦਮੀ ਤੋਂ ਡਰ ਰਿਹਾ ਹੈ, ਲੋਕ ਆਪਣੇ ਘਰ ਆਏ ਸਕੇ

ਭੈਣ-ਭਰਾਵਾਂ ਲਈ ਦਰਵਾਜ਼ਾ ਨਹੀਂ ਖੋਲ੍ਹ ਰਹੇ ਅਤੇ ਦੂਰੋਂ ਹੀ ਫਤਿਹ ਬੁਲਾ ਕੇ ਕੰਮ ਚਲਾ ਰਹੇ ਹਨ, ਉਸ ਵੇਲੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੇ ਲੋੜਵੰਦ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦੇ ਕੇ ਆਪਣੇ ਪੇਸ਼ੇ ਦਾ ਮਾਣ ਵਧਾਇਆ ਹੈ।ਕਾਂਗਰਸੀ ਆਗੂ ਗੁਰਦੇਵ ਸਿੰਘ ਝੀਤਾ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਪਣੇ ਸਾਥੀਆਂ ਸਮੇਤ ਪਾਰਵਤੀ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਦੇ ਸਨਮਾਨ ਮੌਕੇ ਕੀਤਾ।ਉਨਾਂ ਵਲੋਂ ਡਾਕਟਰਾਂ ‘ਤੇ ਫੁੱਲਾਂ ਦੀ ਵਰਖਾ ਕਰਨ ਤੋਂ ਇਲਾਵਾ ਡਾ. ਸੰਜੈ ਮਹੇਸ਼ਵਰੀ, ਡਾ. ਜੇ.ਐਸ ਸਿੱਧੂ, ਡਾ. ਅਮਿਤਾਬ ਜੈਰਥ, ਡਾ. ਵਿਕਾਸ ਗੁਪਤਾ, ਡਾ. ਗੁਰਪਾਲ ਸਿੰਘ ਛੀਨਾ, ਡਾ. ਮਲਹੋਤਰਾ, ਡਾ. ਭੋਲਾ ਸਿੰਘ ਨੂੰ ਫੁੱਲਾਂ ਦੇ ਹਾਰ ਤੇ ਸਿਰੋਪਾਉ ਪਾ ਕੇ ਸਨਮਾਨਿਆ।ਹਲਕਾ ਪੱਛਮੀ ਦੇ ਯੂਥ ਆਗੂ ਰਵੀ ਪ੍ਰਕਾਸ਼ ਨੇ ਕਿਹਾ ਕਿ ਕੋਰੋਨਾ ਸੰਕਟ ‘ਚ ਡਾਕਟਰ, ਪੁਲਿਸ ਮੁਲਾਜ਼ਮ, ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਪੱਤਰਕਾਰ ਫਰੰਟਲਾਈਨ ‘ਤੇ ਕੰਮ ਕਰ ਰਹੇ ਹਨ।
           ਇਸ ਮੌਕੇ ਸੂਰਜ ਪ੍ਰਧਾਨ, ਦਿਨੇਸ਼ ਬਾਬਾ, ਗੁਰਪ੍ਰੀਤ ਸਿੰਘ ਬੱਬੂ, ਅੰਮ੍ਰਿਤ ਸਿੰਘ, ਨਿਰਮਲ ਸਿੰਘ, ਮੁਖਤਾਰ ਸਿੰਘ, ਮਲਕੀਤ ਸਿੰਘ ਸੰਧੂ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …