ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ – ਸੰਧੂ) – ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਇਸ ਫਾਨੀ ਸੰਸਾਰ ਤੋਂ ਕੂਚ ਕਰਨ ਵਾਲੇ ਪੱਤਰਕਾਰ ਜਗਜੀਤ ਸਿੰਘ ਕੰਗ
ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ 6ਵੀਂ ਪਾਤਸ਼ਾਹੀ ਰਣਜੀਤ ਐਵਨਿਊ ਵਿਖੇ ਪਾਏ ਗਏ।ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਉਪਰੰਤ ਅਰਦਾਸ ਕੀਤੀ ਗਈ।ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਸਵ. ਜਗਜੀਤ ਸਿੰਘ ਕੰਗ ਦੇ ਪਰਿਵਾਰਿਕ ਮੈਂਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦਿੱਤੇ ਗਏ।ਕੋਰੋਨਾ ਵਾਇਰਸ ਕੋਵਿਡ-19 ਦੇ ਚੱਲਦਿਆਂ ਸਮਾਜਿਕ ਦੂਰੀ ਤੇ ਸੁਰੱਖਿਆ ਪਾਬੰਦੀਆਂ ਦਾ ਪਾਲਣ ਕਰਦਿਆਂ ਗੁਰਦੁਆਰਾ ਪ੍ਰਬੰਧਕਾਂ ਤੇ ਪਰਿਵਾਰਿਕ ਮੈਂਬਰਾਂ ਵਲੋਂ ਅੰਤਿਮ ਅਰਦਾਸ ਕਰਵਾਈ ਗਈ।
ਸੁਖਮਨ ਸਿੰਘ ਕਾਹਲੋਂ ਨੇ ਕਿਹਾ ਕਿ ਸਵ. ਪੱਤਰਕਾਰ ਜਗਜੀਤ ਸਿੰਘ ਕੰਗ ਜਿੱਥੇ ਇੱਕ ਪੱਤਰਕਾਰੀ ਪੇਸ਼ੇ ਵਜੋਂ ਵਿਚਰਦੇ ਸਨ, ਉਥੇ ਉਹ ਇੱਕ ਚੰਗੇ ਤੇ ਨੇਕ ਦਿਲ ਇਨਸਾਨ ਸਨ।ਕੰਗ ਦੀ ਹੋਈ ਇਸ ਬੇਵਕਤੀ ਮੌਤ ਨਾਲ ਸਮਾਜ ਦੇ ਹਰੇਕ ਵਰਗ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਵੱਖ-ਵੱਖ ਪੱਤਰਕਾਰੀ ਭਰਾਤਰੀ ਜੱਥੇਬੰਦੀਆਂ, ਰਾਜਨੀਤਿਕ, ਗੈਰ ਰਾਜਨੀਤਿਕ ਤੇ ਹੋਰ ਸਭਾ ਸੁਸਾਇਟੀਆਂ ਦੇ ਅਹੁੱਦੇਦਾਰਾਂ ਨੇ ਹਾਜ਼ਰੀ ਭਰੀ।ਜਿੰਨਾਂ ਵਿੱਚ ਨਵਤੇਜ ਸਿੰਘ ਵਿਰਦੀ, ਅਵਿਨਾਸ਼ ਕਲਿਆਨ, ਸਰਬਜੀਤ ਸਿੰਘ ਵਡਾਲਾ, ਜਗਤਾਰ ਸਿੰਘ ਸੈਮੀ, ਅਸ਼ਵਨੀ ਨੈਯਰ, ਫੁਲਜੀਤ ਸਿੰਘ, ਹਰਪਾਲ ਸਿੰਘ, ਦੀਪਕ ਕੁਮਾਰ, ਗੌਰਵਪ੍ਰੀਤ ਸਿੰਘ, ਰਾਜੇਸ਼ ਡੈਣੀ, ਸਰਬਜੀਤ ਸਿੰਘ ਲਾਡਾ, ਗੁਰਪ੍ਰੀਤ ਸਿੰਘ ਮੱਲ੍ਹੀ, ਡੀ.ਐਨ ਰਾਣਾ, ਜੀ.ਐਸ ਸੰਧੂ ਆਦਿ ਸ਼ਾਮਲ ਸਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media