ਘਰ ’ਚ 7 ਦਿਨ ਦੀ ਅਲਹਿਦਗੀ ਦੀ ਹਦਾਇਤ
ਬੰਗਾ, 24 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਵਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਆਈਸੋਲੇਸ਼ਨ ਵਾਰਡ ’ਚੋਂ ਅੱਜ
ਤਿੰਨ ਮਰੀਜ਼ਾਂ ਨੂੰ ਇਲਾਜ ਬਾਅਦ ਛੁੱਟੀ ਦਿੱਤੀ ਗਈ ਅਤੇ ਬਾਕੀ 7 ਦਿਨ ਦਾ ਅਲਹਿਦਗੀ ਸਮਾਂ ਆਪਣੇ ਘਰ ’ਚ ਪੂਰਾ ਕਰਨ ਦੀ ਤਾਕੀਦ ਕੀਤੀ ਗਈ।
ਆਈਸੋਲੇਸ਼ਨ ਵਾਰਡ ਇੰਚਾਰਜ ਐਸ.ਐਮ.ਓ ਬੰਗਾ ਡਾ. ਕਵਿਤਾ ਭਾਟੀਆ ਅਨੁਸਾਰ ਢਾਹਾਂ ਕਲੇਰਾਂ ਆਈਸੋਲੇਸ਼ਨ ਵਾਰਡ ’ਚ ਦਾਖਲ 6 ਐਕਟਿਵ ਕੇਸਾਂ ’ਚੋਂ ਇੱਕ ਮਹਿਰਮਪੁਰ ਨਾਲ ਸਬੰਧਤ ਵਿਅਕਤੀ ਨੂੰ 20 ਮਈ ਨੂੰ ਛੁੱਟੀ ਦੇ ਦਿੱਤੀ ਗਈ ਸੀ।ਜਦਕਿ ਅੱਜ ਗੁਣਾਚੌਰ ਨਾਲ ਸਬੰਧਤ ਇੱਕ ਅਤੇ ਅੰਮ੍ਰਿਤਸਰ ਨਾਲ ਸਬੰਧਤ ਦੋ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਹੁਣ ਆਈਸੋਲੇਸ਼ਨ ਵਾਰਡ ’ਚ ਦੋ ਐਕਟਿਵ ਕੇਸ ਹਨ, ਜਿਨ੍ਹਾਂ ਦਾ 10 ਦਿਨ ਦਾ ਹਸਪਤਾਲ ’ਚ ਆਈਸੋਲੇਸ਼ਨ ਸਮਾਂ ਪੂਰਾ ਹੋਣ ਅਤੇ ਸਿਹਤ ਵਿਭਾਗ ਅਨੁਸਾਰ ਕੋਵਿਡ ਦੀਆਂ ਗੰਭੀਰ ਅਲਾਮਤਾਂ ਨਾ ਆਉਣ ’ਤੇ ਛੁੱਟੀ ਦੇ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੂਹ ਮਰੀਜ਼ਾਂ ਨੂੰ ਛੁੱਟੀ ਤੋਂ ਬਾਅਦ ਆਪਣਾ 7 ਦਿਨ ਦਾ ਅਲਹਿਦਗੀ ਦਾ ਹੋਰ ਸਮਾਂ ਆਪਣੇ ਘਰਾਂ ’ਚ ਲਾਜ਼ਮੀ ਤੌਰ ’ਤੇ ਪੂਰਾ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ।
Punjab Post Daily Online Newspaper & Print Media