Monday, April 27, 2026

ਜੇਲ ‘ਚ ਬੰਦ ਕੈਦੀ ਔਰਤਾਂ ਦੀ ਮਦਦ ਲਈ ਅੱਗੇ ਆਏ ਡਾ. ਓਬਰਾਏ

ਸਬ ਜੇਲ੍ਹ ਪਠਾਨਕੋਟ ‘ਚ ਬਿਮਾਰ ਕੈਦੀ ਔਰਤਾਂ ਲਈ ਭੇਜੀ ਦਵਾਈ

ਪਠਾਨਕੋਟ, 26 ਮਈ (ਪੰਜਾਬ ਪੋਸਟ ਬਿਊਰੋ) – ਦੁਬਈ ਦੇ ਉਘੇ ਕਾਰੋਬਾਰੀ ਡਾ.ਐਸ.ਪੀ ਸਿੰਘ ਓਬਰਾਏ ਨੇ ਹੁਣ ਜੇਲ੍ਹ ‘ਚ ਸਜ਼ਾ ਭੁਗਤ ਰਹੀਆਂ ਕੈਦੀ ਔਰਤਾਂ ਦੀ ਮਦਦ ਲਈ ਅੱਗੇ ਆਉਂਦਿਆਂ ਪਠਾਨਕੋਟ ਸਬ ਜੇਲ੍ਹ ਦੀਆਂ ਬਿਮਾਰ ਕੈਦੀ ਔਰਤਾਂ ਨੂੰ ਵੱਡੀ ਮਾਤਰਾ ‘ਚ ਦਵਾਈ ਤੇ ਹੋਰ ਲੋੜੀਂਦਾ ਸਾਮਾਨ ਭੇਜਿਆ ਹੈ।
                ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਪਠਾਨਕੋਟ ਸਬ ਜੇਲ੍ਹ ਦੇ ਸੁਪਰਡੈਂਟ ਜੀਵਨ ਠਾਕਰ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀ ਜੇਲ੍ਹ ਅੰਦਰ ਸਜ਼ਾ ਭੁਗਤ ਰਹੀਆਂ 150 ਦੇ ਕਰੀਬ ਕੈਦੀ ਔਰਤਾਂ ਨੂੰ ਦਵਾਈ ਦੀ ਜ਼ਰੂਰਤ ਹੈ।ਜਿਸ ਨੂੰ ਵੇਖਦਿਆਂ ਹੋਇਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਉਕਤ ਕੈਦੀ ਔਰਤਾਂ ਲਈ 1 ਲੱਖ 10 ਹਜਾਰ ਰੁਪਏ ਦੀ ਲੋੜੀਂਦੀ ਦਵਾਈ ਤੋਂ ਇਲਾਵਾ 1 ਹਜਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ, ਫੇਸ ਸ਼ੀਲਡ ਅਤੇ 1 ਇਨਫਰਾਰੈਡ ਥਰਮਾਮੀਟਰ ਵੀ ਜੇਲ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ।ਇਸ ਦੌਰਾਨ ਪਠਾਨਕੋਟ ਜੇਲ੍ਹ ਦੇ ਸੁਪਰਡੈਂਟ ਜੀਵਨ ਠਾਕੁਰ ਨੇ ਇਸ ਵੱਡੇ ਉਪਰਾਲੇ ਲਈ ਡਾ.ਐਸ.ਪੀ ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ਤੇ’ ਧੰਨਵਾਦ ਵੀ ਕੀਤਾ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …