ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਪੰਜਾਬ ਖੇਡ ਵਿਭਾਗ ਚੰਡੀਗੜ ਦੇ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਦੇ ਖੇਡ ਵਿਭਾਗ ‘ਚ
ਤਾਇਨਾਤ ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ ਨੇ ਅੱਜ ਤਰੱਕੀ ਮਿਲਣ ਉਪਰੰਤ ਚੰਡੀਗੜ ਸਥਿਤ ਪੰਜਾਬ ਖੇਡ ਵਿਭਾਗ ਦੇ ਦਫਤਰ ਵਿਖੇ ਬਤੌਰ ਸੁਪਰਡੰਟ ਗੇ੍ਰਡ-1 ਵਜੋਂ ਅਹੁੱਦਾ ਸੰਭਾਲ ਲਿਆ ਹੈ।
ਪੰਜਾਬ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ, ਜ਼ਿਲਾ ਖੇਡ ਅਫਸਰ ਅੰਮ੍ਰਿਤਸਰ ਗੁਰਲਾਲ ਸਿੰਘ ਰਿਆੜ, ਜ਼ਿਲਾ ਖੇਡ ਅਫਸਰ ਮੁਹਾਲੀ ਸੁਰਜੀਤ ਸਿੰਘ, ਸੁਪਰਡੈਂਟ ਰਵਿੰਦਰਪਾਲ ਕੌਰ, ਸੀਨੀਅਰ ਆਡੀਟਰ ਸੁਰਿੰਦਰ ਕੌਰ, ਸੁਪਰਡੈਂਟ ਸਪੋਰਟਸ ਕੌਂਸਲ ਰਵੀ ਕੁਮਾਰ, ਰਮਨਪ੍ਰੀਤ ਕੌਰ ਹੁੰਦਲ, ਗੁਰਬਲਪ੍ਰੀਤ ਸਿੰਘ ਹੁੰਦਲ, ਬਲਦੀਪ ਸਿੰਘ ਸੋਹੀ, ਦਲਜੀਤ ਸਿੰਘ, ਦੀਪਕ ਸ਼ਰਮਾ, ਜਸਮਿੰਦਰ ਸਿੰਘ, ਰਾਜਬੀਰ ਸਿੰਘ, ਮਨਪ੍ਰੀਤ ਸਿੰਘ ਆਦਿ ਮੌਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਸੁਪਰਡੈਂਟ ਗੇ੍ਰਡ-1 ਗੁਰਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਪੰਜਾਬ ਦੇ ਖੇਡ ਵਿਭਾਗ ਵੱਲੋਂ ਜਿਹੜੀ ਜਿੰਮੇਵਾਰੀ ਉਨਾਂ ਨੂੰ ਸੌਂਪੀ ਹੈ ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media