ਰਾਸ਼ਨ, ਦੁੱਧ ਪਦਾਰਥ, ਫਲਾਂ ਅਤੇ ਸਬਜ਼ੀਆਂ ਦੇ ਕਾਰੋਬਾਰ ਨੂੰ ਦੇ ਰਹੇ ਹਨ ਤਰਜ਼ੀਹ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਸਮੁੱਚੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਬਣੇ ਕੋਵਿਡ-19/ਕੋਰੋਨਾ ਵਾਇਰਸ ਨੇ ਜਿੱਥੇ ਮਨੁੱਖੀ ਜ਼ਿੰਦਗੀ ਜਿਊਣ ਦੇ
ਤੌਰ ਤਰੀਕੇ ਬਦਲ ਕੇ ਰੱਖ ਦਿੱਤੇ ਹਨ।ਉਥੇ ਖੁਸ਼ਹਾਲ ਜ਼ਿੰਦਗੀ ਗੁਜ਼ਰ ਬਸ਼ਰ ਕਰਨ ਦੇ ਮੰਤਵ ਨਾਲ ਪਿਛਲੇ ਕਈ ਦਹਾਕਿਆਂ ਤੋਂ ਜੁੜੇ ਪੁਸ਼ਤੈਨੀ ਕਾਰੋਬਾਰੀ ਲੋਕਾਂ ਨੂੰ ਆਪੋ ਆਪਣਾ ਕਾਰੋਬਾਰ ਵੀ ਬਦਲਣ ਨੂੰ ਮਜ਼ਬੂਰ ਕਰ ਦਿੱਤਾ ਹੈ।
ਬੇਸ਼ੱਕ ਕੋਰੋਨਾ ਵਾਇਰਸ ਵਰਗੇ ਮਾਹੌਲ ਦੇ ਦੌਰਾਨ ਜਨਤਾ ਨੂੰ ਸ਼ਰਤਾਂ ਤਹਿਤ ਥੋੜੀ ਬਹੁਤੀ ਰਾਹਤ ਦੇ ਕੇ ਸਰਕਾਰ ਨੇ ਸਰਕਾਰੀ ਤੇ ਗੈਰ ਸਰਕਾਰੀ ਕੰਮ ਕਾਰਾਂ ਨਾਲ ਜੁੜੇ ਲੋਕਾਂ ਨੂੰ ਸਹੂਲਤ ਮੁਹੱਈਆ ਕੀਤੀ ਹੈ।ਪਰ ਜਿੱਥੇ ਲੋਕਾਂ ਨੂੰ ਇਹ ਰਾਸ ਨਈਂ ਆ ਰਹੀ ਉਥੇ ਨਿੱਜੀ ਕਾਰੋਬਾਰੀ ਧੰਦਿਆਂ ਨਾਲ ਜੁੜੇ ਵਰਗ ਦੀ ਆਸ ਨੂੰ ਵੀ ਬੂਰ ਨਹੀਂ ਪਿਆ।ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਪ੍ਰਾਈਵੇਟ ਖੇਤਰ ਦਾ ਕਾਰੋਬਾਰ ਬੰਦ ਹੋਣ ਕਾਰਨ ਆਮ ਜਨਤਾ ਕੋਲ ਪੈਸਿਆਂ ਸਮੇਤ ਜ਼ਿੰਦਗੀ ਜਿਊਣ ਦੇ ਸੀਮਿਤ ਸਾਧਨ ਰਹਿ ਗਏ ਹਨ।ਅਜਿਹੇ ਵਿੱਚ ਗਰੀਬ, ਮਜ਼ਦੂਰ, ਦਿਹਾੜੀਦਾਰ ਤੇ ਮੱਧ ਵਰਗੀ ਕੋਈ ਵੀ ਰਿਸਕ ਲੈਣ ਨੂੰ ਤਿਆਰ ਨਹੀਂ।ਅਜਿਹੀ ਸੂਰਤ ਵਿੱਚ ਉਸ ਦੇ ਮਨ ਦੇ ਵਿੱਚ ਇੱਕ ਵੱਡਾ ਸਵਾਲ ਕਿ ਇਹ ਕੁਦਰਤੀ ਕਹਿਰ ਕਦੋਂ ਤੱਕ ਚੱਲਣਾ ਹੈ?
ਛੋਟੇ ਮੋਟੇ ਕੰਮ ਧੰਦਿਆਂ ਅਤੇ ਦੁਕਾਨਦਾਰੀਆਂ ਨਾਲ ਜੁੜੇ ਵਰਗ ਦੇ ਵੱਲੋਂ ਆਪਣੀ ਕਾਰਜਸ਼ੈਲੀ ਵਿੱਚ ਪਰਿਵਰਤਨ ਲਿਆਂਦਾ ਹੈ।ਕਿਉਂਕਿ ਵਿਗੜਦੇ ਹਲਾਤਾਂ ਦੇ ਮੱਦੇਨਜ਼ਰ ਅਗਰ ਸਰਕਾਰ ਫਿਰ ਤੋਂ ਕਰਫਿਓੁ ਅਤੇ ਲਾਕ ਡਾਊਨ ਲਗਾਉਂਦੀ ਹੈ ਤਾਂ ਰਾਸ਼ਨ, ਸਬਜ਼ੀ, ਫਲ ਅਤੇ ਦੁੱਧ ਪਦਾਰਥਾਂ ਦੀ ਪੂਰਤੀ ਤਾਂ ਹਰੇਕ ਮਨੁੱਖ ਲਈ ਜ਼ਰੂਰੀ ਹੈ।
Punjab Post Daily Online Newspaper & Print Media