ਮੁੱਖ ਮੰਤਰੀ ਦੀ ਪਲਾਨਿੰਗ ਨਾਲ ਹੀ ਕਰੋਨਾ ਤੇ ਪਾਇਆ ਜਾ ਸਕਿਆ ਕਾਬੂ – ਤ੍ਰਿਪਤ ਰਾਜਿੰਦਰ ਬਾਜਵਾ
ਪਠਾਨਕੋਟ, 28 ਮਈ (ਪੰਜਾਬ ਪੋਸਟ ਬਿਊਰੋ) – ਅਨਿਲ ਦਾਰਾ ਵੱਲੋਂ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਪਠਾਨਕੋਟ ਵੱਜੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ 
ਵਿਖੇ ਆਪਣੇ ਦਫਤਰ ਵਿਖੇ ਚਾਰਜ਼ ਸੰਭਾਲਿਆ ਗਿਆ।ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਤੇ ਪੰਚਾਇਤ, ਉਚੇਰੀ ਸਿੱਖਿਆ, ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਜਿੰਨਾਂ ਨੇ ਪਾਰਟੀ ਦੇ ਵਰਕਰਾਂ ਸਮੇਤ ਫੁੱਲਾਂ ਦੇ ਹਾਰ ਪਾ ਕੇ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਅਨਿਲ ਦਾਰਾ ਨੂੰ ਸੁਭਕਾਮਨਾਵਾਂ ਦਿੱਤੀਆਂ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਦੀਪਕ ਹਿਲੋਰੀ ਐਸ.ਐਸ.ਪੀ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਸੰਜੀਵ ਬੈਂਸ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਚਰਨਜੀਤ ਸਿੰਘ ਜਿਲ੍ਹਾ ਆਂਕੜਾ ਅਫਸ਼ਰ, ਰਾਜਸ਼ ਸ਼ਰਮਾ ਸਹਾਇਕ ਖੋਜ ਅਫਸ਼ਰ, ਕੰਵਰਜੀਤ ਸਿੰਘ ਸ਼ੰਟੀ, ਦਿਨੇਸ਼ ਮਹਾਜਨ ਸਾਬਕਾ ਹੁਡਕੋ ਡਾਇਰੈਕਟਰ, ਸਤੀਸ਼ ਮਹਿੰਦਰੂ, ਬਰਿਜ਼ ਮੋਹਣ ਪੁਰੀ, ਕਪਿਲ ਮਲਹੋਤਰਾ, ਰੋਹਿਤ ਸਰਨਾ, ਸਾਹਿਬ ਸਿੰਘ ਸਾਬਾ, ਅਕਸ਼ੈ ਚੱਢਾ, ਆਸੀਸ ਵਿੱਜ, ਕੁਨਾਲ, ਅਸਵਨੀ ਬਜਾਜ, ਪਵਨ ਸੇਠੀ, ਹਰਸਿਮਰਨ ਬਾਜਵਾ ਅਤੇ ਹੋਰ ਪਾਰਟੀ ਦੇ ਵਰਕਰ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀਆਂ ਚੰਗੀਆਂ ਪਾਲਿਸੀਆਂ ਕਾਰਨ ਕਰੋਨਾ ਨੂੰ ਠੱਲ ਪਈ ਹੈ ਅਤੇ ਪੰਜਾਬ ਵਿੱਚ ਫਿਰ ਤੋਂ ਆਮ ਜ਼ਿੰਦਗੀ ਦੇ ਕਾਰਜ ਸ਼ੁਰੂ ਹੋ ਗਏ ਹਨ।ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਨਵਨਿਯੁੱਕਤ ਚੈਅਰਮੈਨ ਜਿਲ੍ਹਾ ਪ੍ਰਸਾਸ਼ਨ ਅਤੇ ਜਿਲ੍ਹਾ ਪਠਾਨਕੋਟ ਦੇ ਵਿਧਾਇਕਾਂ ਅਤੇ ਵਰਕਰਾਂ ਨਾਲ ਮਿਲ ਕੇ ਜਿਲ੍ਹਾ ਪਠਾਨਕੋਟ ‘ਚ ਵਿਕਾਸ ਦੇ ਹੋਰ ਕਾਰਜ਼ ਵੀ ਕਰਨਗੇ।ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜਦੂਰਾਂ ਦਾ ਇੱਕ ਸਮੇਂ ਆਪਣੇ ਘਰ੍ਹਾਂ ਵੱਲ ਵਾਪਿਸ ਜਾਣ ਦਾ ਜ਼ੋਰ ਸੀ, ਪਰ ਹੁਣ ਪੰਜਾਬ ‘ਚ ਸਾਰੇ ਕਾਰਜ਼ ਫਿਰ ਤੋਂ ਸੁਰੂ ਹੋਣ ਨਾਲ ਪ੍ਰਵਾਸੀ ਮਜਦੂਰਾਂ ਨੇ ਵੀ ਰੁਕਣ ਦਾ ਮਨ ਬਣਾਇਆ ਹੈ।
ਹਾਜ਼ਰ ਮਹਿਮਾਨਾਂ ਨੇ ਚੇਅਰਮੈਨ ਅਨਿਲ ਦਾਰਾ ਨੁੰ ਫੁੱਲਾਂ ਦੇ ਹਾਰ ਪਾਏ ਅਤੇ ਵਧਾਈ ਦਿੱਤੀ।
Punjab Post Daily Online Newspaper & Print Media