ਮ੍ਰਿਤਕ ਦੇ ਜੱਦੀ ਪਿੰਡ `ਚ ਹੋਈਆਂ ਅੰਤਿਮ ਰਸਮਾਂ
ਪਟਿਆਲਾ, 28 ਮਈ (ਪੰਜਾਬ ਪੋਸਟ ਬਿਊਰੋ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਨਾਂਮਵਰ ਕਾਰੋਬਾਰੀ ਡਾ.ਐਸ.ਪੀ.ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਪਟਿਆਲਾ ਜਿਲ੍ਹੇ ਦੇ ਸਮਾਣਾ ਨੇੜਲੇ ਪਿੰਡ ਗਾਜੇਵਾਸ ਚਤੈਰਾ ਦੇ ਨੌਜਵਾਨ ਫ਼ਿਰੋਜ਼ ਖਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਭਾਰਤ ਪਹੁੰਚੀ।ਜਿਸ ਨੂੰ ਉਸ ਦੇ ਜੱਦੀ ਪਿੰਡ `ਚ ਸਪੁਰਦੇ ਖ਼ਾਕ ਕਰ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਫਿਰੋਜ਼ ਖਾਨ ਰੋਜ਼ੀ ਰੋਟੀ ਦੀ ਤਲਾਸ਼ `ਚ ਪਿਛਲੇ ਸਾਲ ਹੀ ਦੁਬਈ ਗਿਆ ਸੀ ਕਿ ਬੀਤੀ 9 ਮਈ ਨੂੰ ਇੱਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ ਸੀ।
ਘਟਨਾ ਦਾ ਪਤਾ ਲੱਗਣ ‘ਤੇ ਫਿਰੋਜ਼ ਖਾਨ ਦੇ ਦੇ ਪਵਿਾਰਕ ਮੈਂਬਰਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ ਸਿੰਘ ਓਬਰਾਏ ਨਾਲ ਸੰਪਰਕ ਕਰ ‘ਤੇ ਡਾ. ਓਬਰਾਏ ਨੇ ਆਪਣੀ ਦੁਬਈ ਵਿਚਲੀ ਟੀਮ ਨੂੰ ਰਾਹੀਂ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਈ ਸੀ।ਜਿਸ ਦੀ ਬਦੌਲਤ ਬੀਤੀ ਰਾਤ ਫਿਰੋਜ਼ ਖਾਨ ਦੀ ਮ੍ਰਿਤਕ ਦਿੱਲੀ ਹਵਾਈ ਅੱਡੇ ‘ਤੇ ਪੁੱਜੀ ਤੇ ਉਸ ਨੂੰ ਜੱਦੀ ਪਿੰਡ ਸਪੁਰਦੇ ਖ਼ਾਕ ਕਰ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਫਿ਼ਰੋਜ ਖਾਨ ਦੇ ਪਰਿਵਾਰ ਦੀ ਪਤਲੀ ਆਰਥਿਕ ਹਾਲਤ ਕਾਰਨ ਟਰੱਸਟ ਵੱਲੋਂ ਉਸ ਦੇ ਪਰਿਵਾਰ ਨੂੰ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।ਇਸ ਵੱਡੇ ਪਰਉਪਕਾਰ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡਾ. ਓਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ।
ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਹੁਣ ਤੱਕ ਟਰੱਸਟ ਵਲੋਂ ਵੱਖ-ਵੱਖ ਦੇਸ਼ਾਂ ਤੋਂ 165 ਮ੍ਰਿਤਕ ਦੇਹਾਂ ਪੰਜਾਬ ਲਿਆਂਦਆਂ ਜਾ ਚੁੱਕੀਆਂ ਹਨ।
ਡਾ. ਓਬਰਾਏ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੋਰੋਨਾ ਦੇ ਚੱਲਦਿਆਂ ਜਿਨ੍ਹਾਂ ਭਾਰਤੀਆਂ ਦੀ ਦੁਬਈ ਅੰਦਰ ਮੌਤ ਹੋ ਜਾਂਦੀ ਹੈ, ਉਨ੍ਹਾਂ ਦੀਆਂ ਅੰਤਿਮ ਰਸਮਾਂ ਮ੍ਰਿਤਕ ਦੇ ਧਰਮ ਅਨੁਸਾਰ ਹੀ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਅਫ਼ਵਾਹਾਂ ਹਨ ਕਿ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਉਥੇ ਦਫ਼ਨਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੁਬਈ ਵਿਖੇ ਇਲੈਕਟ੍ਰਿਕ ਕਰੈਮੀਟੋਰੀਅਮ ਮੌਜੂਦ ਹਨ ਜਿੱਥੇ ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਹੈ।