Saturday, September 12, 2026

ਦਿਲਬੀਰ ਫਾਊਂਡੇਸ਼ਨ ਵੱਲੋਂ ਵਿਰਸੇ ਦੀ ਸਾੰਭੁਸੰਭਾਲ ਤੇ ਵਾਰਤਾਲਾਪ

PPN12101421

ਅੰਮ੍ਰਿਤਸਰ, 12 ਅਕਤੂਬਰ (ਜਗਦੀਪ ਸਿੰਘ ਸੱਗੂ) – ਦਿਲਬੀਰ ਫਾਊਂਡੇਸ਼ਨ ਵੱਲੋਂ ਵਿਰਸੇ ਦੀ ਸਾੰਭੁਸੰਭਾਲ ਤੇ ਪਹਿਲੀ ਵਾਰਤਾਲਾਪ ਬੀਤੀ ਸ਼ਾਮ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਹੋਈ। ਭਾਈ ਵੀਰ ਸਿੰਘ ਨਿਵਾਸ ਸਥਾਨ ਜੋ ਕਿ ਪੰਜਾਬ ਦੇ ਸਾਹਿਤ ਦਾ ਇੱਕ ਅਟੂਟ ਅਤੇ ਮਹੱਤਵਪੂਰਨ ਹਿੱਸਾ ਹੈ, ਇਸ ਵਾਰਤਾਲਾਪ ਦਾ ਰੋਮਾਂਚਕ ਸਥਾਨ ਬਣਿਆ।  ਦਿਲਬੀਰ ਫਾਊਂਡੇਸ਼ਨ ਜਿਹੜੀ ਕਿ ਇਸ ਸਥਾਨ ਦੀ ਕੁਦਰਤੀ ਦੇਖਭਾਲ ਵਿੱਚ ਜੁਟੀ ਹੈ, ਇਸ ਵਾਰਤਾਲਾਪ ਦਾ ਮੇਜਬਾਨ ਵੀ ਬਣਿਆ। ਪੰਜਾਬ ਦੀ ਵਿਰਾਸਤ ਦੀ ਸਾੰਭੁਸੰਭਾਲ ਨਾ ਸਿਰਫ ਸਾਡੀ ਇਸ ਪੀੜ੍ਹੀ ਦਾ ਹੱਕ ਹੈ ਪਰ ਸਾਡੀ ਜਮਾਂਦਰੂ ਜਿੰਮੇਵਾਰੀ ਵੀ ਹੈ। ਦਿਲਬੀਰ ਫਾਊਂਡੇਸ਼ਨ ਦੀ ਇਹ ਪੁਰਜੋਰ ਕੋਸ਼ਿਸ਼ ਰਹੇਗੀ ਕਿ ਇਸ ਜਿੰਮੇਵਾਰੀ ਨੂੰ ਆਮ ਜਨਤਾ ਨਾਲ ਜੋੜਿਆ ਜਾਵੇ।
ਗੁਨਬੀਰ ਸਿੰਘ ਪ੍ਰਧਾਨ ਦਿਲਬੀਰ ਫਾਊਂਡੇਸ਼ਨ ਨੇ ਇਸ ਵਾਰਤਾਲਾਪ ਦੇ ਵਿੱਚ ਕਿਹਾ ਕਿ ਹਰ ਪੱਖੋਂ ਬਿਨ ਸੋਚੁੇਸਮਝੇ ਵਿਕਾਸ ਦੇ ਫਲਸਵਰੂਪ ਅਸੀਂ ਆਪਣੇ ਵਿਰਸੇ ਦੇ ਹਜਾਰਾਂ ਨਿਸ਼ਾਨ ਗਵਾ ਬੈਠੇ ਹਾਂ।ਫਿਰ ਵੀ ਸਰਾਵਾਂ, ਗੁਰਦਵਾਰਿਆਂ, ਮਸੀਤਾਂ ਅਤੇ ਅਖਾੜਿਆਂ ਵਿੱਚ ਅ’ਜ ਵੀ ਸਾਡੇ ਵਿਰਸੇ ਦੇ ਨਫੀਸ ਚਿੰਨ੍ਹ ਮਿਲਦੇ ਹਨ। ਦਿਲਬੀਰ ਫਾਊਂਡੇਸ਼ਨ ਸਰਕਾਰ, ਆਮ ਜਨਤਾ ਅਤੇ ਸ਼ੋਭੇ ਦੇ ਮਾਹਿਰਾਂ ਨਾਲ ਮਿਲਕੇ ਇਸ ਵਿਰਸੇ ਨੂੰ ਕੌਮ ਲਈ ਸਾੰਭਨ ਦਾ ਰੋਲ ਅਦਾ ਕਰਗੀੇ। ਇਸ ਵਾਰਤਾਲਾਪ ਦੇ ਵਿੱਚ ਪ੍ਰੋ. ਸ਼ਰਬਜੋਤ ਸਿੰਘ ਬਹਿਲ (ਡੀਨ, ਗੁਰੁ ਨਾਨਲ ਦੇਵ ਯੂਨੀਵਰਸਿਟੀ), ਅਸਿਸਟੇਂਟ ਪ੍ਰੋ. ਰਾਵਲ ਸਿੰਘ ਔਲਖ, ਨਮਿਤਾ ਜਸਪਾਲ (ਡਾਇਰੈਕਟਰ ਹੈਰੀਟੇਜ ਪਰੀਸਰਵੇਸ਼ਨ ਐਟੀਲਿਅਰ ਪਰਾਈਵੇਟ ਲਿਮੀਟੇਡ ਕੰਪਨੀ), ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਕਾਸ਼ੀ ਦੀ ਸੇਵਾ ਨਿਭਾ ਰਹੇ ਹਨ।, ਸੰਦੀਪ ਸਿੰਘ (ਫੋਟੋਗ੍ਰਾਫਰੀ ਦੇ ਮਾਹਿਰ) ਅਤੇ ਗੁਰਮੀਤ ਰਾਇ (ਜੀਹਨਾਂ ਨੇ ਸਾਰੇ ਮੁਲਕਾਂ ਅਤੇ ਯੂਨੈਸਕੋ ਵਿੱਚ ਵਿਰਸਾ ਸੰਭਾਲ ਦੇ ਕਾਰਜਾਂ ਵਾਸਤੇ ਨਾਮਣਾ ਖ’ਟਿਆ ਹੈ।) ਨੇ ਆਪਣੇ ਵਿਚਾਰ ਰੱਖੇ। ਇਹ ਵੀ ਫੈਂਸਲੇ ਕੀਤੇ ਗਏ ਕਿ ਇੱਕ ਮਾਹਿਰਾਂ ਦੀ ਇੱਕ ਟਾਸਕਫੋਰਸ ਬਣਾਈ ਜਾਵੇ, ਵੱਡੇ ਪੈਮਾਨੇ ਤੇ ਵਿਰਸਾ ਤਿਉਹਾਰ ਮਣਾਇਆ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਵਿਰਸੇ ਨਾਲ ਜੋੜਿਆ ਜਾਵੇ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply