Friday, June 12, 2026

”ਵਿਸ਼ਵ ਕਬੱਡੀ ਲੀਗ” ਯੋ ਯੋ ਟਾਈਗਰਜ਼ ਤੇ ਰਾਯਲ ਕਿੰਗਜ਼ ‘ਚ 54-54 ਦੀ ਬਰਾਬਰੀ

PPN13101406
”ਵਿਸ਼ਵ ਕਬੱਡੀ ਲੀਗ”ਦੇ ਕਬੱਡੀ ਮੈਚ ਦੇ ਦ੍ਰਿਸ਼। ਤਸਵੀਰ : ਜੱਸੀ

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ”ਵਿਸ਼ਵ ਕਬੱਡੀ ਲੀਗ” ਦੇ ਇੱਥੇ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ‘ਚ ਖੇਡੇ ਗਏ ਮੈਚਾਂ ਦੇ ਆਖਰੀ ਮੈਚ ‘ਚ ਯੋ ਯੋ ਟਾਈਗਰਜ਼ ਤੇ ਰਾਯਲ ਕਿੰਗਜ਼ ਦਰਮਿਆਨ ਮੁਕਾਬਲਾ 54-54 ਨਾਲ ਬਰਾਬਰ ਰਿਹਾ।ਇਹ ਲੀਗ ਦਾ ਦੂਸਰਾ ਮੈਚ ਸੀ ਜੋ ਬਰਾਬਰ ਰਿਹਾ।ਇਸ ਤੋਂ ਪਹਿਲਾ ਖਾਲਸਾ ਵਾਰੀਅਰਜ਼ ਤੇ ਪੰਜਾਬ ਥੰਡਰਜ਼ ਦਾ ਮੁਕਾਬਲਾ ਵੀ ਬਰਾਬਰ ਰਿਹਾ ਸੀ। ਇਸ ਮੈਚ ‘ਚ ਯੋ ਯੋ ਟਾਈਗਰਜ਼ ਦੇ ਧਾਵੀ ਗੁਰਸੇਵਕ ਗੋਲਡੀ ਨੂੰ ਮੈਨ ਆਫ ਦ ਮੈਚ, ਰਾਯਲ ਕਿੰਗਜ਼ ਦੇ ਇਕਬਾਲ ਰੂਬੀ ਹਰਖੋਵਾਲ ਨੂੰ ਸਰਵੋਤਮ ਜਾਫੀ ਦਾ ਖਿਤਾਬ ਦਿੱਤਾ ਗਿਆ।ਮੈਚ ਲਗਾਤਾਰ ਉਤਰਾਅ ਚੜਾਅ ਭਰਿਆ ਰਿਹਾ ਅਤੇ ਦੋਨੋਂ ਟੀਮਾਂ ਵਾਰ-ਵਾਰ ਬਰਾਬਰੀ ‘ਤੇ ਚਲਦੀਆਂ ਰਹੀਆਂ।ਰਾਯਲ ਕਿੰਗਜ਼ ਦੇ ਧਾਵੀ ਗੁਰਲਾਲ ਘਨੌਰ ਨੂੰ ਰੇਡ ਆਫ ਦ ਡੇਅ ਦਾ ਖਿਤਾਬ ਦਿੱਤਾ ਗਿਆ।ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਬਣਾਵਾਲੀ ਤੇ ਮੁਹੰਮਦ ਵਿਕਾਸ ਨੇ ਐਵਾਰਡ ਤਕਸੀਮ ਕੀਤੇ।
ਇਸ ਮੈਚ ਦੇ ਪਹਿਲੇ ਕੁਆਰਟਰ ‘ਚ ਦੋਨੋਂ ਟੀਮਾਂ 13-13 ਨਾਲ ਬਰਾਬਰ ਰਹੀਆਂ। ਦੂਸਰੇ ਕੁਆਰਟਰ ‘ਚ ਯੋ ਯੋ ਟਾਈਗਰਜ ਦੀ ਟੀਮ 29-24 ਨਾਲ ਅੱਗੇ ਰਹੀ ਅਤੇ ਤੀਸਰੇ ਕੁਆਰਟਰ ‘ਚ 40-39 ਨਾਲ ਅੱਗੇ ਰਹੀ। ਅਖੀਰ ‘ਚ ਦੋਨੋ ਟੀਮਾਂ 54-54 ਨਾਲ ਬਰਾਬਰ ਰਿਹਾ। ਇਸ ਮੈਚ ‘ਚ ਯੋ ਯੋ ਟਾਈਗਰਜ਼ ਗੁਰਸੇਵਕ ਗੋਲਡੀ 17, ਲਵਦੀਪ ਸਿੰਘ ਨੇ 8 ਜਾਫੀ ਕੁਲਬੀਰ ਕਾਲਾ ਦੇ 5, ਜਗਦੀਪ ਕਾਕਾ, 4 ਗੁਰਲਾਲ ਘਨੌਰ ਦੇ 11, ਕਮਲਜੀਤ ਕਾਲਾ ਨੇ 11, ਜਾਫੀ ਇਕਬਾਲ ਰੂਬੀ ਨੇ 6 ਤੇ ਜਸਕਰਨ ਸਿੰਘ ਨੇ 5 ਅੰਕ ਹਾਸਿਲ ਕੀਤੇ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply