Thursday, July 30, 2026

ਪੂਜਾ ਤੇ ਧਾਰਮਿਕ ਸਥਾਨ 8 ਜੂਨ ਤੋਂ ਖੁੱਲਣ ‘ਤੇ ਪ੍ਰਸ਼ਾਦ, ਭੋਜਨ ਤੇ ਲੰਗਰ ਦੀ ਵਿਵਸਥਾ ਨਾ ਕਰਨ

ਕਪੂਰਥਲਾ, 6 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਦੀਪਤੀ ਉਪਲ ਨੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੇ 6 ਜੂਨ 2020 ਦੇ ਦਿਸ਼ਾ-ਨਿਰਦੇਸ਼ਾਂ ਦੀ ਰੋਸ਼ਨੀ ‘ਚ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ’ਚ ਪੂਜਾ ਤੇ ਧਾਰਮਿਕ ਸਥਾਨ, ਹੋਟਲ, ਰੈਸਟੋਰੈਂਟ, ਦੂਸਰੀਆਂ ਮੇਜ਼ਬਾਨੀ ਸੇਵਾਵਾਂ ਅਤੇ ਸ਼ਾਪਿੰਗ ਮਾਲ 8 ਜੂਨ 2020 ਤੋਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ।ਇਨ੍ਹਾਂ ਸਾਰੇ ਸੰਸਥਾਨਾਂ ਵਾਸਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਜਾਰੀ ਸਟੈਂਡਰਡ ਅਪਰੇਟਿੰਗ ਪ੍ਰੋਸੀਜਰਜ਼ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।
                 ਡਿਪਟੀ ਕਮਿਸ਼ਨਰ ਨੇ ਜਾਰੀ ਹੁਕਮ ਵਿੱਚ ਪੂਜਾ ਅਤੇ ਧਾਰਮਿਕ ਸਥਾਨ ਸਵੇਰੇ 5.00 ਤੋਂ ਰਾਤ 8.00 ਵਜੇ ਤੱਕ ਖੁੱਲ੍ਹ ਸਕਣਗੇ।ਇਕ ਵਾਰ ’ਚ 20 ਤੋਂ ਜ਼ਿਆਦਾ ਸ਼ਰਧਾਲੂ (ਉਹ ਵੀ ਸਮਾਜਿਕ ਦੂਰੀ ਦੇ ਹਿਸਾਬ ਨਾਲ) ਪੂਜਾ-ਪਾਠ/ਦਰਸ਼ਨਾਂ ਲਈ ਨਹੀਂ ਆ ਸਕਣਗੇ ਅਤੇ ਪੂਜਾ/ਦਰਸ਼ਨਾਂ ਦੀ ਸਮਾਂ-ਸਾਰਣੀ ਵੱਖ-ਵੱਖ ਰੱਖੀ ਜਾਵੇ ਤਾਂ ਜੋ ਇਕ ਵਾਰ ’ਚ ਜ਼ਿਆਦਾ ਗਿਣਤੀ ਨਾ ਹੋਵੇ।ਪ੍ਰਸ਼ਾਦ, ਭੋਜਨ ਤੇ ਲੰਗਰ ਦੀ ਵਿਵਸਥਾ ਨਾ ਕੀਤੀ ਜਾਵੇ ਅਤੇ ਹੱਥ ਸਾਫ਼ ਰੱਖਣ, ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਹਿਨਣ ਦੇ ਪ੍ਰਬੰਧ ਉਚਿਤ ਰੂਪ ’ਚ ਕੀਤੇ ਜਾਣ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …