Thursday, September 17, 2026

ਕੋਰੋਨਾ ਦੇ ਸੰਕਟ ‘ਚ ਛੋਟੇ ਵਪਾਰੀਆਂ ਦਾ ਸਾਥ ਦੇਵੇ ਸਰਕਾਰ – ਦੀਪਕ ਰਾਏ

ਸਮਰਾਲਾ, 7 ਜੂਨ (ਪੰਜਾਬ ਪੋਸਟ- ਕੰਗ) – ਸਮਰਾਲਾ ਵਪਾਰ ਮੰਡਲ ਦੇ ਪ੍ਰਧਾਨ ਅਤੇ ਰੈਡੀਮੇਡ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਦੀਪਕ ਰਾਏ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਬਜਾਰਾਂ ਵਿੱਚ ਮੰਦੀ ਦਾ ਸੰਕਟ ਛਾਇਆ ਹੋਇਆ ਹੈ।ਸਰਕਾਰ ਵਲੋਂ ਦੁਕਾਨਾਂ ਖੋਲਣ ਦੀ ਰਾਹਤ ਤਾਂ ਦਿੱਤੀ ਗਈ ਹੈ।ਪਰ ਲਾਕ ਡਾਊਨ ਦੌਰਾਨ ਤਕਰੀਬਨ ਦੋ ਮਹੀਨੇ ਘਰ ਵਿੱਚ ਬੈਠੇ ਛੋਟੇ ਵਪਾਰੀ ਵਰਗ ਨੂੰ ਸਰਕਾਰ ਤੋਂ ਕੋਈ ਰਾਹਤ ਨਹੀਂ ਦਿੱਤੀ ਗਈ।
                 ਉਨ੍ਹਾਂ ਕਿਹਾ ਕਿ ਕਿਸੇ ਵੀ ਵਪਾਰੀ ਜਾਂ ਦੁਕਾਨਦਾਰ ਦਾ ਮਨ ਨਹੀਂ ਕਰਦਾ ਕਿ ਉਹ ਆਪਣੇ ਕਿਸੇ ਮੁਲਾਜ਼ਮ ਦੀ ਛਾਂਟੀ ਕਰੇ, ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਇਸ ਭਾਰੀ ਮੰਦੀ ਦੇ ਦੌਰ ਵਿੱਚ ਛੋਟੇ ਵਪਾਰੀਆਂ ਜਾਂ ਦੁਕਾਨਦਾਰਾਂ ਦੇ ਆਪਣੇ ਖਰਚੇ ਪੂਰੇ ਕਰਨੇ ਮੁਸ਼ਕਿਲ ਹੋਏ ਪਏ ਹਨ, ਉਹ ਆਪਣੇ ਮੁਲਾਜਮਾਂ ਨੂੰ ਤਨਖਾਹਾਂ ਕਿੱਥੋਂ ਦੇਣ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਪਾਰੀ ਵਰਗ ਨੇ ਹਰ ਮੁਸ਼ਕਿਲ ਦੌਰਾਨ ਸਰਕਾਰ ਦੇ ਮੌਢੇ ਨਾਲ ਮੌਢਾ ਲਾ ਕੇ ਸਾਥ ਦਿੱਤਾ ਹੈ।ਅੱਜ ਜਦੋਂ ਖੁਦ ਵਪਾਰੀ ਵਰਗ ਅਤੇ ਦੁਕਾਨਦਾਰ ਇਸ ਮੁਸ਼ਕਿਲ ਦੌਰ ਵਿੱਚ ਹੈ ਤਾਂ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵਪਾਰੀ ਵਰਗ ਦਾ ਸਾਥ ਦੇਵੇ।
             ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਛੋਟੇ ਵਪਾਰੀ ਅਤੇ ਦੁਕਾਨਦਾਰਾਂ ਦੀਆਂ ਬੈਂਕ ਲਿਮਟਾਂ ਦਾ ਅਤੇ ਕਰਜ਼ੇ ਦੀਆਂ ਕਿਸ਼ਤਾਂ ਦਾ ਵਿਆਜ ਮੁਆਫ ਕਰੇ।ਇਸ ਤੋਂ ਇਲਾਵਾ ਘੱਟੋ ਘੱਟ 2 ਮਹੀਨੇ ਦਾ ਦੁਕਾਨਾਂ ਦਾ ਕਿਰਾਇਆ ਅਤੇ ਬਿਜਲੀ ਦੇ ਬਿਲ ਮੁਆਫ ਕਰੇ ਤਾਂ ਜੋ ਆਮ ਦੁਕਾਨਦਾਰ ਨੂੰ ਕੁੱਝ ਸਹਾਰਾ ਮਿਲ ਸਕੇ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਛੋਟੇ ਵਪਾਰੀ ਵਰਗ ਅਤੇ ਦੁਕਾਨਦਾਰਾਂ ਲਈ ਕੋਈ ਰਾਹਤ ਪੈਕੇਜ਼ ਦਾ ਐਲਾਨ ਜਲਦੀ ਤੋਂ ਜਲਦੀ ਕੀਤਾ ਜਾਵੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …