ਮੁੱਖ ਮੰਤਰੀ, ਸਿੱਖਿਆ ਤੇ ਖੇਡ ਮੰਤਰੀ ਪੰਜਾਬ ਨੂੰ ਭੇਜਿਆ ਪੱਤਰ
ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਸੰਧੂ) – ਖੇਡ ਪ੍ਰਮੋਟਰ ਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਅਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਰਾਣਾ ਸੋਢੀ ਨੂੰ ਲਿਖਤੀ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਇਸ ਵਰੇ੍ਹ 29 ਅਗਸਤ 2020 ਨੂੰ ਮਨਾਇਆ ਜਾਣ ਵਾਲਾ ਕੌਮੀ ਖੇਡ ਦਿਵਸ (ਤਿੰਨ ਉਲੰਪਿਕ, ਇੱਕ ਵਿਸ਼ਵ ਹਾਕੀ ਕੱਪ) ‘ਚ ਗੋਲਡ ਮੈਡਲ ਜਿੱਤਣ ਵਾਲੇ ਭਾਰਤ ਦੀ ਕੌਮੀ ਖੇਡ ਹਾਕੀ ਦੇ ਮਹਾਨ ਖਿਡਾਰੀ ਸਵਰਗੀ ਬਲਬੀਰ ਸਿੰਘ ਸੀਨੀਅਰ ਨੂੰ ਸਮਰਪਿਤ ਕੀਤਾ ਜਾਵੇ ਅਤੇ ਉਨਾਂ ਦੇ ਨਾਂ ਤੇ “ਰਾਜ ਪੁਰਸਕਾਰ” ਐਲਾਨਿਆ ਜਾਵੇ।
ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਇਸ ਮੰਗ ‘ਚ ਕਈ ਖੇਡ ਸੰਸਥਾਵਾਂ ਅਤੇ ਖੇਡ ਸਖਸ਼ੀਅਤਾਂ ਨੇ ਸਹਿਮਤੀ ਜਤਾਈ, ਜਿੰਨਾਂ ਚ’ ਅਰੁਜਨਾ ਐਵਾਰਡੀ ਹਾਕੀ ਉਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ, ਅਰੁਜਨਾ ਐਵਾਰਡੀ ਡਾ: ਸੁਮਨ ਸ਼ਰਮਾ, ਅਰੁਜਨਾ ਐਵਾਰਡੀ ਹਰਦੀਪ ਸਿੰਘ ਭੁੱਲਰ, ਅੰਤਰਰਾਸ਼ਟਰੀ ਹਾਕੀ ਖਿਡਾਰੀ ਨਿਰਮਲ ਸਿੰਘ ਨਿੰਮਾ (ਰੇਲਵੇ), ਅੰਤਰਰਾਸ਼ਟਰੀ ਹਾਕੀ ਅੰਪਾਇਰ ਗੁਰਮੀਤ ਸਿੰਘ ਮੀਤਾ (ਬਿਜਲੀ ਬੋਰਡ), ਅੰਤਰਰਾਸ਼ਟਰੀ ਹਾਕੀ ਖਿਡਾਰੀ ਬਿਕਰਮਜੀਤ ਸਿੰਘ ਕਾਕਾ, ਕੁਲਜੀਤ ਸਿੰਘ ਹੰੁਦਲ ਰੇਲਵੇ, ਮਨਜੀਤ ਸਿੰਘ ਬਿਜਲੀ ਬੋਰਡ ਤੋ ਇਲਾਵਾ ਸਾਬਕਾ ਡਾਇਰੈਕਟਰ ਸਪੋਰਟਸ ਜੀ.ਐਨ.ਡੀ.ਯੂ (ਪ੍ਰਿੰਸੀਪਲ ਖਾਲਸਾ ਕਾਲਜ ਹੇਰ), ਡਾ: ਕੰਵਲਜੀਤ ਸਿੰਘ ਅਤੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਖੇਡ ਮੁੱਖੀ ਡਾ: ਸੁਖਦੇਵ ਸਿੰਘ ਸ਼ਾਮਲ ਹਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media